ਮੰਤਰੀ ਸੋਨੀ ਨੇ ਬੋਰਡ ਨੂੰ 5 ਲੱਖ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਗਠਨ ਕੀਤਾ ਗਿਆ ਹੈ।ਇਸ ‘ਤੇ ਖੁਸ਼ੀ ਦਾ ਇਜ਼ਹਾਰ
ਕਰਦਿਆਂ ਆਲ ਇੰਡੀਆ ਖੱਤਰੀ ਮਹਾਂਸਭਾ ਵਲੋਂ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਉਨਾਂ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸੋਨੀ ਨੇ ਦੱਸਿਆ ਕਿ ਖੱਤਰੀ ਅਰੋੜਾ ਵੈਲਫੇਅਰ ਸਭਾ ਵਲੋਂ ਕਾਫ਼ੀ ਚਿਰ ਤੋਂ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਨਾਂ ਵਲੋਂ ਇਹ ਮੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦੀ ਗਈ ਸੀ।ਜਿਸ ਨੂੰ ਪ੍ਰਵਾਨ ਕਰਦਿਆਂ ਉਨਾਂ ਵਲੋਂ ਅੱਜ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਗਠਨ ਕੀਤਾ ਗਿਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ।ਆਲ ਇੰਡੀਆ ਖੱਤਰੀ ਸਭਾ ਵਲੋਂ ਬੋਰਡ ਵਿੱਚ ਸਭਾ ਦੇ ਮੈਂਬਰ ਲੈਣ ਲਈ ਇੱਕ ਮੈਮੋਰੰਡਮ ਵੀ ਦਿੱਤਾ ਗਿਆ।
ਇਸੇ ਦੌਰਾਨ ਮੰਤਰੀ ਸੋਨੀ ਨੇ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਅਰੁਣ ਖੰਨਾ, ਸੁਨੀਲ ਖੰਨਾ, ਦੀਪਕ ਮਹਿਰਾ, ਪਿਆਰੇ ਲਾਲ ਸੇਠ, ਜਗਦੀਸ਼ ਅਰੋੜਾ, ਦਿਲਜੀਤ ਜਖਮੀ, ਦਿਨੇਸ਼ ਖੰਨਾ ਅਤੇ ਦੀਪਕ ਮਹਿਰਾ ਵੀ ਹਾਜ਼ਰ ਸਨ।
Punjab Post Daily Online Newspaper & Print Media