Tuesday, September 29, 2026

ਵੋਟ ਬਣਾਉਣ ਲਈ ਹੁਣ ਘਰ ਬੈਠੇ ਹੀ ਜਾਣੋ ਆਪਣਾ ਬੂਥ ਲੈਵਲ ਅਫ਼ਸਰ – ਚੋਣ ਤਹਿਸੀਲਦਾਰ

ਅੰਮ੍ਰਿਤਸਰ, 17 ਜੂਨ (ਸੁਖਬੀਰ ਸਿੰਘ) – ਚੋਣ ਤਹਿਸੀਲਦਾਰ ਅਫ਼ਸਰ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸੁਧਾਈ ਨੂੰ ਮੁੱਖ ਰੱਖਦਿਆਂ ਹੋਇਆਂ ਵੋਟਰ ਸੂਚੀ ਵਿੱਚ ਨਾਮ ਦਰਜ਼ ਕਰਵਾਉਣ, ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਹਰੇਕ ਪੋਲਿੰਗ ਬੂਥ ਵਾਸਤੇ ਬੂਥ ਲੈਵਲ ਅਫ਼ਸਰ (ਬੀ.ਐਲ.ਓ) ਦੀ ਨਿਯੁੱਕਤੀ ਕੀਤੀ ਹੋਈ ਹੈ।ਜਿੰਨਾਂ ਦੇ ਨਾਮ ਸਮੇਤ ਮੋਬਾਇਲ ਨੰਬਰ ਦੇ ਵੇਰਵੇ ਭਾਰਤ ਚੋਣ ਕਮਿਸ਼ਨ ਦੇੇ ਪੋਰਟਲ ਅਤੇ ਵੈਬਸਾਈਟ ‘ਤੇ ਉਪਲੱਬਧ ਹਨ।ਹੁਣ ਕੋਈ ਵੀ ਵਿਅਕਤੀ ਆਨਲਾਈਨ ਵੀ ਵਿਧੀ ਰਾਹੀਂ ਆਪਣੇ ਬੂਥ ਲੈਵਲ ਅਫ਼ਸਰ ਦੇ ਵੇਰਵੇ ਜਾਣ ਸਕਦਾ ਹੈ।ਜਿਲ੍ਹਾ ਚੋਣ ਦਫ਼ਤਰ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੇ ਗਏ ਕਾਲ ਸੈਟਰ ਦੇ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਕੇ ਵੀ ਬੀ.ਐਲ.ਓ ਦੇ ਵੇਰਵੇ ਮਿਲ ਸਕਦੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …