Friday, June 19, 2026

ਖਾਣ ਪੀਣ ਵਾਲੀਆਂ ਵਾਸਤੂਆਂ ਨੂੰ ਬਾਹਰੋਂ ਲਿਆਉਣ, ਭੇਜਣ ਅਤੇ ਵੇਚਣ ‘ਤੇ ਪਾਬੰਦੀ

PPN06111402
ਫਾਜਿਲਕਾ 5 ਨਵੰਬਰ (ਵਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜਿਲਕਾ ਸz. ਮਨਜੀਤ ਸਿੰਘ ਬਰਾੜ ਵੱਲੋ ਜਿਲ੍ਹਾ ਫਾਜਿਲਕਾ ਵਿਚ ਹੈਜ਼ੇ ਦੀ ਰੋਕਥਾਮ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 5/1/2002-4 ਐਚ.ਬੀ / 358 ਮਿਤੀ 27.01.2012 ਰਾਹੀ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿਚ ਲੱਸੀ, ਸਰਬਤ, ਗੰਨੇ ਦਾ ਰਸ, ਜਿਆਦਾ ਪੱਕੇ ਘੱਟ ਪੱਕੇ ਜਾ ਕੱਟੇ ਹੋਏ ਫਲ, ਸਬਜ਼ੀਆਂ ਵਚਨ, ਬਰਫ਼, ਆਈਸ ਕਰੀਮ, ਕੈਂਡੀ, ਸੋਡਾ (ਖਾਰਾ, ਮਿੱਠਾ) ਵੇਚਣ ਜਾ ਬਾਹਰੋਂ ਲਿਆਉਣ ਅਤੇ ਭੇਜਣ ਕਿ ਜਦੋਂ ਤੱਕ ਇਨ੍ਹਾਂ ਵਸਤੂਆਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਆਲੋਜਿਸਟ ਪੰਜਾਬ ਵੱਲੋ ਪਾਸ ਨਾ ਕੀਤਾ ਗਿਆ ਹੋਵੇ ਵੇਚਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਨਗਰ ਕੌਂਸਲ, ਜਨ ਸਿਹਤ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕੀਤਾ ਜਾਵੇ ਅਤੇ ਕਿਸੇ ਵੀ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿਚ ਹੈਜ਼ਾ ਹੋਣ ਦੀ ਸੂਰਤ ਵਿਚ ਸੰਬੰਧਿਤ ਏਰੀਆ ਦੇ ਵਸਨੀਕ ਤੁਰੰਤ ਹੈਜ਼ੇ ਸਬੰਧੀ ਜਾਣਕਾਰੀ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜਿਲ੍ਹਾ ਸਿਹਤ ਅਫਸਰ, ਜਿਲ੍ਹਾ ਐਪੀਡੀਮਾਲੋਜਿਸਟ, ਏ.ਐਮ.ਓ, ਏ.ਯੂ.ਓ ਸਮੂਹ ਨਗਰ ਕੌਂਸਲ ਦੇ ਮੈਡੀਕਲ ਅਫਸਰ ਆਫ਼ ਹੈਲਥ ਸਮੂਹ ਮੈਡੀਕਲ ਅਫਸਰ, ਸਿਹਤ ਸੇਵਾਵਾਂ ਸੈਨੇਟਰੀ ਇੰਸਪੈਕਟਰ, ਫੂਡ ਇੰਸਪੈਕਟਰ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ, ਸਮੂਹ ਮੈਡੀਕਲ ਅਫਸਰ ਇੰਚਾਰਜ ਮੁੱਢਲਾ ਸਿਹਤ ਕੇਂਦਰ/ਸਿਵਲ ਹਸਪਤਾਲ, ਮੈਜਿਸਟਰੇਟ ਪਹਿਲਾ ਦਰਜਾ ਫਾਜਿਲਕਾ ਜਿਲ੍ਹੇ ਵਿਚ ਕੰਮ ਕਰਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰ ਵਿਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖ਼ਾਨਿਆਂ ਵਿਚ ਜਾਣ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਚੈਕ ਕਰਨ ਜਿਹੜੀਆਂ ਮਨੁੱਖਤਾ ਦੀ ਵਰਤੋ ਲਈ ਹਾਨੀਕਾਰਕ ਹੋਣ ਉਨ੍ਹਾਂ ਨੂੰ ਵੇਚਣ ਤੋ ਮਨਾਹੀ ਅਤੇ ਸਬੰਧਿਤ ਮਾਲਕਾ ਦੇ ਚਲਾਨ ਵੀ ਕੱਟੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਮੁਫ਼ਤ ਵਰਤੀਆਂ ਜਾਣ ਵਾਲੀਆਂ ਵਸਤੂਆਂ ਵੀ ਸ਼ਾਮਲ ਹਨ। ਉਨ੍ਹਾਂ ਸਿਵਲ ਸਰਜਨ ਫਾਜਿਲਕਾ ਨੂੰ ਹਦਾਇਤ ਕੀਤੀ ਕਿ ਉਹ ਹੈਜ਼ੇ ਦੀਆਂ ਚੈਕ ਅੱਪ ਪੋਸਟਾਂ ਲਾਉਣ ਅਤੇ ਉਹ ਗੱਡੀਆਂ ਰੋਕ ਕੇ ਆਉਣ ਜਾਣ ਵਾਲੀਆਂ ਸਵਾਰੀਆਂ ਦਾ ਚੈਕਅੱਪ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।ਇਹ ਹੁਕਮ 31 ਦਸੰਬਰ 2014 ਤੱਕ ਲਾਗੂ ਰਹਿਣਗੇ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply