Monday, March 30, 2026

ਟੀ.ਐਸ.ਯੂ ਨੇ ਮੰਡਲ ਦਫਤਰ ਘੁਲਾਲ ਵਿਖੇ ਚੜ੍ਹਾਇਆ ਜਥੇਬੰਦੀ ਦਾ ਝੰਡਾ

ਸਮਰਾਲਾ, 23 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਮੰਡਲ ਸਮਰਾਲਾ ਮੰਡਲ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ ਮੰਡਲ ਦਫਤਰ ਘੁਲਾਲ ਵਿਖੇ ਜਥੇਬੰਦੀ ਦਾ ਝੰਡਾ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ, ਤੇ ਸਿਕੰਦਰ ਸਿੰਘ ਵਲੋਂ ਸਾਂਝੇ ਤੌਰ ‘ਤੇ ਚੜ੍ਹਾਇਆ ਗਿਆ।ਜਿਸ ਦੌਰਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕਰਕੇ ਝੋਨੇ ਦੇ ਸੀਜ਼ਨ ਵਿੱਚ ਵਾਧੂ ਮੁਲਾਜ਼ਮ ਭਰਤੀ ਕਰਨ ਦੀ ਸਰਕਾਰ ਨੂੰ ਮੰਗ ਕੀਤੀ ਗਈ।ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਨਵੇਂ ਲੇਬਰ ਕਾਨੂੰਨ ਦੀ ਨਿਖੇਧੀ ਕੀਤੀ ਗਈ।
                   ਮੰਡਲ ਆਗੂ ਸੰਗਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇੱਕ ਪਾਸੇ ਤਾਂ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਸਾਡੇ ਬਿਜ਼ਲੀ ਕਾਮੇ ਆਪਣੀਆਂ ਜਾਨਾਂ ਗਵਾ ਰਹੇ ਹਨ, ਦੂਸਰੇ ਪਾਸੇ ਮੁਲਾਜਮਾਂ ਦੀ ਭਰਤੀ ਤੋਂ ਕਿਨਾਰਾ ਕਰੀ ਬੈਠੀ ਹੈ।ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਪ੍ਰਧਾਨ ਆਤਮਾ ਸਿੰਘ ਮੁਸ਼ਕਾਬਾਦ ਇਸ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆ ਕੇ ਸ਼ਹੀਦ ਹੋਇਆ ਹੈ।ਜਿਸ ਦੀ ਸ਼ਹੀਦੀ ਨੂੰ ਨਮਨ ਕਰਦੇ ਹਾਂ।ਟੀ.ਐਸ.ਯੂ ਹਰ ਦੁੱਖ ਸੁੱਖ ਵਿੱਚ ਪਰਿਵਾਰ ਨਾਲ ਖੜ੍ਹੀ ਰਹੇਗੀ। ਬਿਜਲੀ ਮੁਲਾਜਮਾਂ ਦੀ ਸਰਾਹਨਾ ਕਰਦੇ ਹੋਏ ਉਨਾਂ ਕਿਹਾ ਕਿ ਬਿਜ਼ਲੀ ਕਾਮੇ ਘੱਟ ਹੋਣ ਦੇ ਬਾਵਜ਼ੂਦ ਵੀ ਪੈਡੀ ਸੀਜ਼ਨ ‘ਚ ਆਪਣੀ ਮਿਹਨਤ ਨਾਲ ਸਿਸਟਮ ਨੂੰ ਚਲਾ ਰਹੇ ਹਨ। ਉਥੇ ਅਫਸਰਸ਼ਾਹੀ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਦੀ ਬਜ਼ਾਏ ਨਿਖੇਧੀ ਪੇਪਰ ਜਾਰੀ ਕਰਕੇ ਮੁਲਾਜਮਾਂ ਦੇ ਹੌਸਲੇ ਪਸਤ ਕਰ ਰਹੀ ਹੈ। ਜਿਸ ਦੀ ਜਥੇਬੰਦੀ ਵਲੋਂ ਪੂਰਨ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਅਫਸਰਸ਼ਾਹੀ ਤੇ ਮੁਲਾਜ਼ਮ ਤਾਲਮੇਲ ਨਾਲ ਬਿਜ਼ਲੀ ਕਾਰਪੋਰੇਸ਼ਨ ਦਾ ਕੰਮ ਉਸਾਰੂ ਢੰਗ ਨਾਲ ਚਲਾਉਣ।
               ਅੱਜ ਝੰਡੇ ਦੀ ਰਸਮ ਮੌਕੇ ਇੰਜੀ: ਜੁਗਲ ਕਿਸ਼ੋਰ ਸਾਹਨੀ, ਮੰਡਲ ਆਗੂ ਜਸਵੰਤ ਸਿੰਘ, ਦਰਸ਼ਨ ਸਿੰਘ ਢੰਡਾ, ਅਮਰਜੀਤ ਸਿੰਘ, ਜੰਗ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ ਸੰਧੂ, ਅਮਰਜੀਤ ਸਿੰਘ ਚਹਿਲਾਂ, ਗੁਰਿੰਦਰ ਸਿੰਘ ਗਿੱਲ ਮੀਤ ਪ੍ਰਧਾਨ ਕੋਹਾੜਾ ਆਦਿ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …