Tuesday, July 21, 2026

ਖ਼ਾਲਸਾ ਫ਼ਿਜੀਕਲ ਐਜ਼ੂਕੇਸ਼ਨ ਦੀ ਵਿਦਿਆਰਥਣ ਯੂਨੀਵਰਸਿਟੀ ’ਚ ਟਾਪ

ਅੰਮ੍ਰਿਤਸਰ, 4 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੀ ਵਿਦਿਆਰਥਣ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਬੀ.ਪੀ ਐਡ (4 ਸਾਲਾ ਇੰਟਰਗ੍ਰੇਟਿਡ) ਨਤੀਜ਼ੇ ’ਚ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ’ਵਰਸਿਟੀ ’ਚ ਟਾਪ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਵਿਦਿਆਰਥਣ ਗੁਰਸ਼ਰਨ ਚੀਮਾ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਵਿਦਿਆਰਥਣ ਚੀਮਾ ਬੀ. ਪੀ. ਐਡ 4 ਸਾਲਾ ਇੰਟਰਗ੍ਰੇਟਿਡ ਦੀ ਇਕ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਪਹਿਲੇ ਸਮੈਸਟਰ ਦੀ ਉਕਤ ਪ੍ਰੀਖਿਆ ’ਚੋਂ 91 ਫ਼ੀਸਦੀ ਅੰਕ ਨਾਲ ਟਾਪ ਸਥਾਨ ਹਾਸਲ ਕਰਕੇ ਜ਼ਿਲਾ, ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਵਿਦਿਆਰਥਣਾਂ ਨੇ 80 ਤੋਂ ਵਧੇਰੇ ਅੰਕ ਹਾਸਲ ਕੀਤੇ ਹਨ।ਪ੍ਰਿੰ: (ਡਾ.) ਕੰਵਲਜੀਤ ਸਿੰਘ ਨੇ ਆਪਣੇ ਦਫ਼ਤਰ ਵਿਖੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ।
                   ਉਨ੍ਹਾਂ ਇਸ ਮੌਕੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਉਕਤ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਚੀਮਾ ਨੂੰ ਨਿਯਮਾਂ ਮੁਤਾਬਕ ਮੈਨੇਜ਼ਮੈਂਟ ਦੁਆਰਾ ਸਹੂਲਤ ਵੀ ਪ੍ਰਦਾਨ ਕਰਵਾਈ ਜਾਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …