ਪਠਾਨਕੋਟ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੀ ਮਹਾਂਮਾਰੀ ਨੇ ਜਿਸ ਤਰ੍ਹਾਂ ਅਪਣੇ ਪੈਰ ਪਸਾਰੇ ਹਨ, ਉਸ ਨਾਲ ਸਮਾਜ ਦਾ ਹਰੇਕ ਵਰਗ
ਪ੍ਰਭਾਵਿਤ ਹੋਇਆ ਹੈ।ਅਜਿਹੀ ਹੀ ਕਹਾਣੀ ਸਾਹਿਲ ਪੁਰੀ ਦੀ ਹੈ, ਜੋ ਕਿ ਜਿਲ੍ਹਾ ਪਠਾਨਕੋਟ ਦੇ ਬਜ਼ਰੀ ਕੰਪਨੀ ਵਿੱਚ ਰਹਿੰਦਾ ਹੈ।
ਸਾਹਿਲ ਪੁਰੀ ਨੇ ਦੱਸਿਆ ਕਿ ਉਹ ਅਪਣਾ ਕੰਪਿਉਟਰ, ਪਿੰ੍ਰਟਰ ਅਸੈਸਰੀ ਦਾ ਕੰਮ ਕਰਦਾ ਹੈ।ਪਰ ਕਰੋਨਾ ਦੀ ਮਾਰ ਨਾਲ ਕੰਮ ਬਹੁਤ ਪ੍ਰਭਾਵਿਤ ਹੋਇਆ। ਉਹ ਅਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦਾ ਸੀ, ਪੈਸਿਆਂ ਦੀ ਸਖਤ ਲੋੜ ਸੀ।ਕਿਸਾ ਦੋਸਤ ਨੇ ਉਸ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਗਿਆ।ਉਹਨਾਂ ਨੇ ਉਸ ਦੀ ਮਦਦ ਕਰਦੇ ਹੋਏ ਉਸ ਨੁੰ ਰਜਿਸਟਰ ਕਰ ਦਿੱਤਾ।ਜਿਸ ਤੋਂ ਬਾਅਦ ਉਹਨਾਂ ਜਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਨਾਲ ਮਿਲਾਇਆ ਅਤੇ ਉਹਨਾਂ ਨੇ ਮੈਨੂੰ ਸਾਰੀ ਪ੍ਰਕਿਰਿਆ ਬਾਰੇ ਦੱਸਿਆ ਅਤੇ ਕਰਜ਼ੇ ਲਈ ਅਪਲਾਈ ਕਰਵਾਇਆ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ 10.00 ਲੱਖ ਦੀ ਰਾਸ਼ੀ ਦਾ ਕੇਸ ਬੈਂਕ ਕੋਲ ਭੇਜ ਕੇ ਪਾਸ ਕਰਵਾ ਦਿੱਤਾ।ਜਿਸ ਨਾਲ ਉਹ ਅਪਣਾ ਕਾਰੋਬਾਰ ਨੂੰ ਹੋਰ ਵਧਾ ਸਕਿਆ ਅਤੇ ਹੁਣ ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮਦਦ ਨਾਲ ਕੰਮ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।
ਸਾਹਿਲ ਨੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media