ਸਮਰਾਲਾ, 11 ਜੁਲਾਈ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਝਕੜੌਦੀ ਵਿਖੇ ਮੱਛੀ ਪਾਲਣ ਵਿਭਾਗ ਵਲੋਂ ਕਰਮਿੰਦਰ ਸਿੰਘ ਦੇ ਮੱਛੀ ਫਾਰਮ ਤੇ
‘ਰਾਸ਼ਟਰੀ ਮੱਛੀ ਪਾਲਕ ਦਿਵਸ’ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ. ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਕਰਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਆਪਣੇ ਸੰਬੋਧਨ ਵਿੱਚ ਕਿਸਾਨ ਵੀਰਾਂ ਨੂੰ ਮੱਛੀ ਪਾਲਣ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਇਸ ਸਮਾਗਮ ਦੌਰਾਨ ਇਸ ਧੰਦੇ ਨਾਲ ਪਿਛਲੇ 60 ਸਾਲਾਂ ਤੋਂ ਜੁੜੇ ਹੋਏ ਕਰਮਿੰਦਰ ਸਿੰਘ ਨੂੰ ਮੱਛੀ ਪਾਲਣ ਵਿੱਚ ‘ਬਾਬਾ ਬੋਹੜ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਅਗਾਂਹਵਧੂ ਮੱਛੀ ਪਾਲਕ ਕਿਸਾਨਾਂ ਤੋਂ ਇਲਾਵਾ ਮੱਛੀ ਮੰਡੀ ਤਾਜਪੁਰ ਐਸੋਸੀਏਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਡਿੰਪੀ ਆਪਣੀ ਟੀਮ ਦੇ ਸਮੂਹ ਮੈਂਬਰਾਂ ਨਾਲ ਸ਼ਾਮਲ ਹੋਏ।
ਮਹਿਕਮੇਂ ਦੇ ਦਲਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ, ਪ੍ਰਦੀਪ ਕੁਮਾਰ ਸਿੰਗਲਾ ਮੁੱਖ ਕਾਰਜਕਾਰੀ ਅਫਸਰ ਮੋਹੀ, ਸਤਿੰਦਰ ਕੌਰ ਮੱਛੀ ਪਸਾਰ ਅਫਸਰ ਮੋਹੀ, ਜਤਿੰਦਰ ਸਿੰਘ ਫਾਰਮ ਸੁਪਰਡੈਂਟ ਮੋਹੀ, ਸੁਖਵਿੰਦਰ ਕੌਰ ਮੱਛੀ ਪਾਲਣ ਅਫਸਰ ਜਗਰਾਓਂ, ਰਾਮ ਰਤਨ ਸਿੰਘ ਮੱਛੀ ਪਾਲਣ ਅਫਸਰ ਸਮਰਾਲਾ, ਪੂਨਮ ਰਾਣੀ ਮੱਛੀ ਪਾਲਣ ਅਫਸਰ ਲੁਧਿਆਣਾ, ਹਰਮਨਪ੍ਰੀਤ ਕੌਰ ਮੱਛੀ ਪਾਲਣ ਅਫਸਰ ਰਾਏਕੋਟ, ਨਰਿੰਦਰ ਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ ਨੇ ਮਹਿਕਮੇਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ, ਸਰਕਾਰੀ ਸਕੀਮਾਂ, ਸਹੂਲਤਾਂ, ਪੀ.ਐਮ.ਐਮ.ਐਸ.ਵਾਈ ਸਕੀਮ ਅਤੇ ਹੋਰ ਤਕਨੀਕੀ ਜਾਣਕਾਰੀ ਮੱਛੀ ਪਾਲਕਾਂ ਨਾਲ ਸਾਂਝੀ ਕੀਤੀ ਗਈ ਅਤੇ ਇਸ ਸਹਾਇਕ ਧੰਦੇ ਨੂੰ ਵੱਧ ਤੋਂ ਵੱਧ ਅਪਣਾਉਣ ਸਬੰਧੀ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਸਮਰਾਲਾ ਇਲਾਕੇ ਦੇ ਸਮੂਹ ਮੱਛੀ ਪਾਲਕਾਂ ਅਤੇ ਹੋਰ ਕਿਸਾਨਾਂ ਵਲੋਂ ਵੀ ਸ਼ਿਰਕਤ ਕੀਤੀ ਗਈ।
Check Also
ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ
ਅੰਮ੍ਰਿਤਸਰ, 22 ਫ਼ਰਵਰੀ (ਜਗਦੀਪ ਸਿੰਘ) – ਸੰਨ 1921 ਵਿੱਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ …
Punjab Post Daily Online Newspaper & Print Media