Thursday, April 16, 2026

ਫਸਲੀ ਵਿਭਿੰਨਤਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਨੇ ਲਗਾਇਆ ਕੈਂਪ

ਨਵਾਂਸਹਿਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਪਿੰਡ ਬਘੋਰਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਇੱਕ ਵਿਸ਼ੇਸ ਕੈਂਪ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਪਿਛਲੇ ਹਫਤੇ ਇਸ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਕਿ ਪਿੰਡ ਭਾਨ ਮਜਾਰਾ, ਬੜਵਾ, ਬਘੌਰਾ, ਰੱਕੜਾ, ਬਕਾਪੁਰ, ਜੈਨਪੁਰ ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿੱਚ ਚੂਹਿਆਂ ਵੱਲੋ ਝੋਨਾ, ਮੱਕੀ ਅਤੇ ਚਾਰੇ ਦੀਆਂ ਫਸਲਾਂ ਨੂੰ ਚੂਹਿਆਂ ਵੱਲੋ ਬਹੁਤ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।ਚੂਹਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ।ਡਾ. ਨਰੇਸ਼ ਕਟਾਰੀਆ, ਖੇਤੀਬਾੜੀ ਅਫ਼ਸਰ ਦੀ ਪ੍ਰਧਾਨਗੀ ਹੇਠ ਇਸ ਪਿੰਡ ਦੇ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ।ਚੂਹਿਆਂ ਵੱਲੋ ਖੜੀਆਂ ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ ਹੈ।ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਵਿਅਕਤੀਗਤ ਤੌਰ ਤੇ ਕਰਨਾ ਸੰਭਵ ਨਹੀਂ ਹੈ।ਜੇਕਰ ਚੂਹਿਆਂ ਦੀ ਰੋਕਥਾਮ ਲਈ ਸਮੁੱਚੇ ਪਿੰਡ ਵਿੱਚ ਮੁਹਿੰਮ ਚਲਾਈ ਜਾਵੇ ਤਾਂ ਹੀ ਚੂਹਿਆ ਦੀ ਸਮੱਸਿਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ।ਉਹਨਾਂ ਨੇ ਕਿਸਾਨਾਂ ਨੂੰ ਚੂਹੇ ਮਾਰਨ ਦੀ ਜਹਿਰ ਸਬੰਧੀ ਦੱਸਿਆ ਕਿ ਇੱੱਕ ਏਕੜ ਖੇਤ ਵਿੱਚ 400 ਗ੍ਰਾਮ ਮੱਕੀ/ਕਣਕ ਜਾਂ ਬਾਜਰਾ ਦੇ ਦਾਣੇ ਲੈ ਕੇ ਇਹਨਾਂ ਵਿੱਚ 10 ਗ੍ਰਾਮ ਖਾਣ ਵਾਲਾ ਤੇਲ 10 ਗ੍ਰਾਮ ਪੀਸੀ ਹੋਈ ਖੰਡ ਦਾ ਮਿਸ਼ਰਣ ਤਿਆਰ ਕਰਕੇ ਪਹਿਲੇ ਦੋ ਤਿੰਨ ਦਿਨ ਚੂਹਿਆਂ ਦੀਆਂ ਖੁੱਡਾ ਵਿੱਚ ਰੱਖਿਆ ਜਾਵੇ ਅਤੇ ਫਿਰ ਚੌਥੇ ਦਿਨ ਇਸੇ ਤਰ੍ਹਾਂ ਦਾ ਮਿਸ਼ਰਣ ਤਿਆਰ ਕਰਕੇ ਉਸ ਵਿੱਚ 10 ਗ੍ਰਾਮ ਦਵਾਈ ਨੂੰ ਚੰਗੀ ਤਰਾਂ ਮਿਲਾ ਕੇ ਇਸ ਦੀਆਂ 40 ਪੁੜੀਆਂ ਬਣਾ ਲਈਆਂ ਜਾਣ।ਇਹਨਾਂ ਪੁੜੀਆਂ ਨੂੰ ਚੂਹਿਆਂ ਦੀਆਂ ਖੁੱਡਾ ਦੇ ਅੰਦਰ ਰੱਖ ਦਿੱਤਾ ਜਾਵੇ।ਅਜਿਹਾ ਕਰਨ ਨਾਲ ਚੂਹਿਆਂ ਦੇ ਨੁਕਸਾਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਸਮੇਂ ਝੋਨਾ ਅਤੇ ਮੱਕੀ ਦੀ ਫਸਲ ਨੂੰ ਕੋਈ ਬਿਮਾਰੀ ਨਹੀਂ ਹੈ ਇਸ ਲਈ ਬੇਲੋੜੀਆਂ ਜਹਿਰਾ ਦੀ ਵਰਤੋਂ ਨਾ ਕੀਤੀ ਜਾਵੇ।
                  ਇਸ ਮੌਕੇ ਸਰਬਜੀਤ ਸਿੰਘ ਏ.ਐਸ.ਆਈ, ਕੁਲਜਿੰਦਰ ਕੁਮਾਰ ਏ.ਟੀ.ਐਮ, ਜਸਵਿੰਦਰ ਕੋਰ ਏ.ਟੀ.ਐਮ, ਲਾਲ ਚੰਦ ਐਸ.ਐਲ.ਏ, ਰਾਮ ਲੁਭਾਇਆ, ਪ੍ਰੀਤਮ ਭਗਤ ਸਰਪੰਚ, ਜੋਗਿੰਦਰ ਸਿੰਘ ਕਿਸਾਨ ਆਗੂ, ਮੱਖਣ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਸੰਦੀਪ ਸਿੰਘ ਆਦਿ ਸ਼ਾਮਿਲ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …