Tuesday, April 7, 2026

ਲੇਖਕ ਮੰਚ (ਰਜਿ:) ਸਮਰਾਲਾ ਦੀ ਬੈਠਕ ‘ਚ ਰਚਨਾਵਾਂ ‘ਤੇ ਹੋਈ ਭਰਵੀਂ ਬਹਿਸ

ਸਮਰਾਲਾ, 18 ਜੁਲਾਈ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਹੀਨਾਵਾਰ ਬੈਠਕ ਮੰਚ ਦੇ ਪ੍ਰਧਾਨ ਪ੍ਰੋਫੈਸਰ ਹਰਿੰਦਰਜੀਤ ਸਿੰਘ ਕਲੇਰ, ਸਰਪ੍ਰਸਤ ਕੁਲਵੰਤ ਤਰਕ ਦੀ ਪ੍ਰਧਾਨਗੀ ਹੇਠ ਹੋਈ।
                    ਮੀਟਿੰਗ ਵਿੱਚ ਸਭ ਤੋਂ ਪਹਿਲਾਂ ਹਿੰਦੀ ਫਿਲਮਾਂ ਦੇ ਉਘੇ ਨਾਇਕ ਮਰਹੂਮ ਦਲੀਪ ਕੁਮਾਰ ਦੇ ਅਚਾਨਕ ਚਲਾਣੇ ਅਤੇ ਯਾਦਗਾਰੀ ਹਿੰਦੀ ਫਿਲਮਾਂ ਦੀਆਂ ਭੂਮਿਕਾ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਕੁਲਵੰਤ ਸਿੰਘ ਤਰਕ ਵਲੋਂ ‘ਕਵਿਤਾ ਲਿਖਣ ਦਾ ਕੀ ਫਾਇਦਾ’, ਮੈਨੇਜਰ ਕਰਮ ਚੰਦ ਨੇ ਖੁੱਲ੍ਹੀ ਕਵਿਤਾ ‘ਸਮਾਂ’ ਸੁਣਾਈ, ਗੁਰਬਖ਼ਸ਼ੀਸ਼ ਸਿੰਘ ਬਲਾਲਾ ਨੇ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ।ਸੁਖਵਿੰਦਰ ਸਿੰਘ ਭਾਦਲਾ ਆਪਣਾ ਲੇਖ ‘ਕਾਲਾ ਧਾਗਾ’ ਪੜ੍ਹਿਆ।ਇਸ ਤੋਂ ਬਿਨਾਂ ਚਰਚਾ ਵਿੱਚ ਸ਼ਾਮਲ ਪ੍ਰੋ. ਬਲਜੀਤ ਸਿੰਘ, ਭੁਪਿੰਦਰ ਸਿੰਘ ਡਿਓਟ, ਭੁਪਿੰਦਰ ਸਿੰਘ ਮਾਂਗਟ ਛੰਦੜਾਂ (ਪੰਜ ਦਰਿਆ), ਇੰਦਰਜੀਤ ਸਿੰਘ ਕੰਗ, ਬਲਜੀਤ ਸਿੰਘ ਰਿਐਤ, ਜਗਤਾਰ ਸਿੰਘ ਆਦਿ ਨੇ ਸੁਣਾਈਆਂ ਰਚਵਾਵਾਂ ‘ਤੇ ਭਰਵੀਂ ਚਰਚਾ ਕੀਤੀ ਅਤੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਗਏ।ਸਭਾ ਦੀ ਕਾਰਵਾਈ ਥਿੰਦ ਪੰਜਾਬੀ ਵਲੋਂ ਬਾਖਬੀ ਨਿਭਾਈ ਗਈ।
                      ਅਖੀਰ ਸਭਾ ਵਿਚ ਪਹੁੰਚੇ ਸਾਰੇ ਲੇਖਕਾਂ ਦਾ ਧੰਨਵਾਦ ਸਭਾ ਦੇ ਪ੍ਰਧਾਨ ਪ੍ਰੋ. ਹਰਿੰਦਰਜੀਤ ਸਿੰਘ ਕਲੇਰ ਵਲੋਂ ਕੀਤਾ ਗਿਆ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …