Wednesday, September 30, 2026

ਜਥੇਦਾਰ ਗੁਰਚਰਨ ਸਿੰਘ ਬਚੀ ਵਲੋਂ ਅਕਾਲੀ ਦਲ ਸੰਯੁਕਤ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਗਿਆਨ ਚੰਗਾਲ ਬਣੇ ਦਿਹਾਤੀ ਸੰਗਰੂਰ ਪ੍ਰਧਾਨ

ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਸ਼਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਾਰਟੀ ਨੂੰ ਜਥੇਬੰਦਕ ਤੌਰ ‘ਤੇ ਮਜ਼ਬੂਤ ਕਰਨ ਲਈ ਜਿਲ੍ਹਾ ਸੰਗਰੂਰ (ਦਿਹਾਤੀ) ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਜਲਦ ਹੀ ਪਿੰਡ ਪੱਧਰ ‘ਤੇ ਇਕਾਈਆਂ ਕਾਇਮ ਕੀਤੀਆਂ ਜਾਣਗੀਆਂ।ਪਾਰਟੀ ਦੇ ਜਿਲ੍ਹਾ ਪ੍ਰਧਾਨ ਜਥੇ. ਗੁਰਬਚਨ ਸਿੰਘ ਬਚੀ ਵਲੋਂ ਜਾਰੀ ਸੂਚੀ ਅਨੁਸਾਰ ਸਰਕਲ ਸੰਗਰੂਰ (ਦਿਹਾਤੀ) ਦੇ ਪ੍ਰਧਾਨ ਗਿਆਨ ਸਿੰਘ ਚੰਗਾਲ, ਸਰਕਲ ਨਦਾਮਪੁਰ-ਸਾਬਕਾ ਸਰਪੰਚ ਬਲਜਿੰਦਰ ਸਿੰਘ ਗੋਗੀ, ਸਰਕਲ ਘਰਾਚੋ- ਨਿਹਾਲ ਸਿੰਘ ਨੰਦਗੜ੍ਹ, ਸਰਕਲ ਸੁਨਾਮ ਦੇ ਮਨਿੰਦਰ ਸਿੰਘ ਲਖਮੀਰਵਾਲਾ, ਸਰਕਲ ਲੌਂਗੋਵਾਲ- ਨਾਜਰ ਸਿੰਘ ਦਿਆਲਗੜ੍ਹ, ਸਰਕਲ ਚੀਮਾ ਮੰਡੀ- ਮੱਖਣ ਸਿੰਘ ਜਖੇਪਲ, ਸਰਕਲ ਦਿੜ੍ਹਬਾ- ਸੁਖਜਿੰਦਰ ਸਿੰਘ ਸਿੰਧੜ੍ਹਾਂ, ਸਰਕਲ ਛਾਜਲੀ- ਭੁਪਿੰਦਰ ਸਿੰਘ ਮੋੜਾਂ, ਸਰਕਲ ਧਰਮਗੜ੍ਹ ਦੇ ਜਗਸੀਰ ਸਿੰਘ ਜੱਗਾ ਫਤਿਹਗੜ੍ਹ, ਸਰਕਲ ਲਹਿਰਾ ਦੇ ਸੁਰਜੀਤ ਸਿੰਘ ਸਾਬਕਾ ਸਰਪੰਚ ਲਹਿਲ ਖੁਰਦ, ਮੂਣਕ- ਸਾਬਕਾ ਸਰਪੰਚ ਮੇਜਰ ਸਿੰਘ ਬਸ਼ੈਹਰਾ, ਸਰਕਲ ਖਨੌਰੀ-ਇੰਦਰ ਸਿੰਘ ਅਨਦਾਨਾ ਤੇ ਸ਼ੇਰਪੁਰ ਸਰਕਲ ਦੇ ਮਹਿਕਮ ਸਿੰਘ ਦੀਦਾਰਗੜ੍ਹ ਸਰਕਲ ਬੇਨੜਾ- ਗੁਰਵਿੰਦਰ ਸਿੰਘ ਗੋਗੀ ਪੁੱਨਾਵਾਲ, ਸਰਕਲ ਭਲਵਾਨ- ਜੀਤ ਸਿੰਘ ਭੁੱਲਰਹੇੜੀ ਨੂੰ ਸਰਕਲ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।
                 ਨਵੇਂ ਸਰਕਲ ਪ੍ਰਧਾਨਾਂ ਨੂੰ ਸੰਬੋਧਤ ਹੁੰਦਿਆਂ ਜਥੇ. ਬਚੀ ਨੇ ਕਿਹਾ ਕਿ ਪੰਥ ਦੇ ਮਹਾਨ ਆਗੂ ਤੇ ਸ਼਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਨੂੰ ਸਭ ਨੂੰ ਪੰਥ ਦੀ ਸੇਵਾ ਕਰਨ ਤੇ ਅਕਾਲੀ ਰਾਜਨੀਤੀ ਅੰਦਰ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਹੈ।ਉਹਨਾਂ ਉਮੀਦ ਜਤਾਈ ਕਿ ਸਮੂਹ ਸਰਕਲ ਪ੍ਰਧਾਨ ਇਤਫਾਕ ਰਾਏ ਨਾਲ ਸਭ ਵਰਗਾਂ ਦੀ ਅਜਿਹੀ ਮਜ਼ਬੂਤ ਟੀਮ ਬਣਾ ਕੇ ਦੇਣਗੇ ਜੋ ਪਾਰਟੀ ਨੂੰ ਉਚੇ ਮੁਕਾਮ ਤੱਕ ਲੈ ਕੇ ਜਾਣ ਵਿੱਚ ਸਹਾਈ ਹੋਵੇਗੀ।
               ਜਥੇ. ਬਚੀ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੀ ਜਥੇਬੰਦੀ ਦਾ ਜਥੇਬਧਕ ਢਾਂਚਾ ਜਲਦ ਹੀ ਮੁੰਕਮਲ ਕਰ ਲਿਆ ਜਾਵੇਗਾ।ਪਾਰਟੀ ਦੇ ਮਜ਼ਬੂਤ ਹੋਣ ਨਾਲ ਅਸੀਂ ਨਿਸਚਿਤ ਤੌਰ ‘ਤੇ ਵਿਧਾਨ ਸਭਾ ਚੋਣਾਂ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਾਂਗੇ।ਉਹਨਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ‘ਚ ਸ਼਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਭੂਮਿਕਾ ਅਹਿਮ ਹੋਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …