ਅੰਮ੍ਰਿਤਸਰ, 21 ਜੁਲਾਈ (ਦੀਪ ਦਵਿੰਦਰ ਸਿੰਘ) – ਸਾਵਣ ਮਹੀਨੇ ਪਹਿਲੀ ਬਰਸਾਤ ਦੀ ਆਮਦ ‘ਤੇ ਜਨਵਾਦੀ ਲੇਖਕ ਸੰਘ ਵਲੋਂ ਸਾਹਿਤਕ ਮਹਿਫਲ ਰਚਾਈ ਗਈ।
ਫਿਲਮ ਅਤੇ ਰੰਗ-ਮੰਚ ਦੀ ਸੁਪਰ ਹਿੱਟ ਜੋੜੀ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੇ ਘਰ ਹੋਈ ਇਸ ਅਦਬੀ ਮਹਿਫਲ ਵਿੱਚ ਸਵਾਗਤੀ ਸ਼ਬਦ ਕਹਿੰਦਿਆਂ ਫਿਲਮੀ ਜੋੜੀ ਨੇ ਕਿਹਾ ਕਿ ਕਰੋਨਾ ਕਾਲ ਦੇ ਲੰਬੇ ਅਰਸੇ ਤੋਂ ਬਾਅਦ ਇਸ ਸਾਹਿਤਕ ਮਹਿਫਲ ਦਾ ਹਿੱਸਾ ਬਣਦਿਆਂ ਉਹਨਾਂ ਨੂੰ ਦਿਲੋਂ ਖੁਸ਼ੀ ਹੋਈ ਹੈ।
ਸਮਾਗਮ ਦਾ ਸੰਚਾਲਨ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਹੁੰਮਸ ਅਤੇ ਪਿੰਡੇ ਲੂੰਹਦੀ ਗਰਮ ਲੂ ਤੋਂ ਬਾਅਦ ਜਿਵੇਂ ਸਾਵਣ ਦੀ ਪਹਿਲੀ ਭੂਰ ਮੌਸਮ ਵਿੱਚ ਠੰਢਕ ਲੈ ਕੇ ਆਉਂਦੀ ਹੈ।ਓਵੇਂ ਅਜੋਕੀ ਨੱਠ ਭੱਜ ਵਾਲੀ ਜੀਵਨ ਸ਼ੈਲੀ ਵਿੱਚ ਅਜਿਹੇ ਸਾਹਿਤਕ ਸਮਾਗਮ ਸਹਿਜ਼ਤਾ ਬਖਸ਼ਦੇ ਹਨ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਦੇਵ ਦਰਦ ਨੇ “ਬਸ ਕਰ ਸਮੇਂ ਦੇ ਦਾਰਿਆ, ਮੈਨੂੰ ਮੁਆਫ਼ ਕਰ” ਅਤੇ “ਉਹ ਸੂਰਜ ਗੁੰਮ ਗਿਆ ਮੈਥੋਂ।” ਨਜ਼ਮਾਂ ਪੇਸ਼ ਕਰਕੇ ਵਾਹ ਵਾਹ ਖੱਟੀ।ਪ੍ਰਮੁੱਖ ਸ਼ਾਇਰ ਐਸ.ਨਸੀਮ ਹੁਰਾਂ “ਭਟਕਣ ਉਸ ਦਾ ਸ਼ੌਕ ਨਹੀਂ ਮਜ਼ਬੂਰੀ ਹੈ “ਅਤੇ ਤੇਰੇ ਦਰਾਂ ਦਰਵਾਜ਼ਿਆਂ ਖੈਰ ਹੋਵੇ” ਆਦਿ ਗਜ਼ਲਾਂ ਰਾਹੀਂ ਸਮਾਗਮ ਨੂੰ ਸਿਖਰ ‘ਤੇ ਪਹੁੰਚਾਇਆ।
ਕਨੇਡਾ ਤੋਂ ਉਚੇਚੇ ਤੌਰ ‘ਤੇ ਆਏ ਹੀਰਾ ਰੰਧਾਵਾ, ਹਰਮੀਤ ਆਰਟਿਸਟ ਅਤੇ ਨਾਟਕਕਾਰ ਨਰਿੰਦਰ ਸਾਂਘੀ ਨੇ ਵੀ ਆਪੋ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਸੁਹੇਲ ਮਾਛੀਵਾੜਾ, ਮੋਹਿਤ ਸਹਿਦੇਵ, ਕੋਮਲ ਤੇ ਆਮੀਨ ਗਿੱਲ ਆਦਿ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media