ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਮਨੁੱਖ ਦੀਆਂ ਆਪਹੁਦਰੀਆਂ ਤੇ ਖੁਦਗਰਜ਼ੀਆਂ ਕਾਰਨ ਵਾਤਾਵਰਣ ਦਿਨ ਪ੍ਰਤੀ ਦਿਨ ਪਲੀਤ ਹੁੰਦਾ ਜਾ ਰਿਹਾ ਹੈ।
ਜਿਸ ਕਾਰਨ ਨਾਮੁਰਾਦ ਬਿਮਾਰੀਆਂ ਮਨੁੱਖਤਾ ਦਾ ਵਿਨਾਸ਼ ਕਰ ਰਹੀਆਂ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਤਿਅਮ ਮੰਜੂਲ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਬਰਾਂਚ ਨਿਊ ਡਰੇਨ ਮਾਰਕੀਟ ਸੰਗਰੂਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਂਕ ਵਿਖੇ ਕੀਤਾ।ਸਾਇੰਸ ਮਿਸਟਰੈਸ ਕੰਚਨ ਗੋਇਲ ਦੀ ਅਗਵਾਈ ਵਿੱਚ ਫਲਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਉਹਨਾਂ ਕਿਹਾ ਕਿ ਰੁੱਖਾਂ ਤੇ ਮਨੁੱਖਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ।ਜਨਮ ਤੋਂ ਲੈ ਕੇ ਮਰਨ ਤੱਕ ਹਰੇਕ ਵਿਅਕਤੀ ਰੁੱਖਾਂ ਦੀਆਂ ਦਿੱਤੀਆਂ ਦਾਤਾਂ ਨੂੰ ਬਾਖੂਬੀ ਵਰਤੋਂ ਵਿੱਚ ਲਿਆਉਂਦਾ ਹੈ।ਇਸ ਲਈ ਮੌਜ਼ੂਦਾ ਸਮੇਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਹਰੇਕ ਵਿਅਕਤੀ ਨੂੰ ਘੱਟੋ ਘੱਟ ਇਕ ਪੌਦਾ ਲਗਾ ਕੇ ਉਸ ਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ।ਸਰਵਿਸ ਮੈਨੇਜਰ ਨਿਤਿਨ ਗੋਇਲ ਨੇ ਵੀ ਪੌਦਿਆਂ ਦੀ ਮਹੱਤਤਾ ਬਾਰੇ ਵਿਚਾਰਾਂ ਦੀ ਸਾਂਝ ਪਾਈ।ਪ੍ਰਿੰਸੀਪਲ ਇਕਦੀਸ਼ ਕੌਰ ਅਤੇ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਲੈਕ. ਅੰਗਰੇਜ਼ੀ ਨੇ ਬੈਂਕ ਸਟਾਫ ਦੇ ਉਦਮ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ।
ਇਸ ਮੌਕੇ ਰਾਜੇਸ਼ ਕੁਮਾਰ, ਰਕੇਸ਼ ਕੁਮਾਰ, ਲਖਵੀਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਰਜਿੰਦਰ ਸਿੰਘ ਸਤੌਜ, ਭਰਤ ਸ਼ਰਮਾ, ਕਰਨੈਲ ਸਿੰਘ, ਈਕੋ ਕਲੱਬ ਇੰਚਾਰਜ਼ ਗਗਨਜੋਤ ਕੌਰ, ਸੁਖਵਿੰਦਰ ਕੌਰ ਮਡਾਹੜ, ਰਜਨੀ ਬਾਲਾ, ਸਵਿਤਾ ਰਾਣੀ, ਸਵੇਤਾ ਅਗਰਵਾਲ, ਨਰੇਸ਼ ਰਾਣੀ, ਨਵਰਾਜ ਕੌਰ, ਵਨੀਤੀ ਸ਼ਰਮਾ, ਹਰਜਿੰਦਰ ਸਿੰਘ ਬੈਂਕ ਸਟਾਫ, ਹਰਦੇਵ ਕੌਰ, ਰਵੀਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media