Sunday, March 22, 2026

ਪੰਜਾਬ ਪੁਲਿਸ ਦੀ ਭਰਤੀ ਦੇ ਲਿਖਤੀ ਟੈਸਟ ਦੀ ਤਿਆਰੀ ਲਈ ਮਿਲੇਗੀ ਫ੍ਰੀ ਕੋਚਿੰਗ

ਨਵਾਂਸ਼ਹਿਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐਸ ਵੱਲੋਂ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਸਿਪਾਹੀ, ਹਵਾਲਦਾਰ ਅਤੇ ਐਸ.ਆਈ ਰੈਂਕ ਦੀਆਂ ਅਸਾਮੀਆਂ ਲਈ ਕੀਤੀ ਜਾ ਰਹੀ ਭਰਤੀ ਦੇ ਲਿਖਤੀ ਟੈਸਟ ਦੀ ਤਿਆਰੀ ਲਈ ਕੇ.ਸੀ ਗਰੁੱਪ ਆਫ ਇੰਸੀਟਿਚਿਊਸ਼ਨ ਨਵਾਂਸ਼ਹਿਰ ਵਿੱਚ ਸਥਾਪਿਤ ਕੇ.ਸੀ ਸੈਂਟਰ ਫਾਰ ਕੰਪੀਟੀਟਿਵ ਪ੍ਰੀਖਿਆ ਵਿਖੇ ਫ੍ਰੀ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਕੈਂਪ ਦੀ ਸ਼ੁਰੂਆਤ ਅੱਜ ਮਨਵਿੰਦਰਬੀਰ ਸਿੰਘ ਕਪਤਾਨ ਪੁਲਿਸ (ਸਥਾਨਕ) ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ।ਇਹ ਫ੍ਰੀ ਕੋਚਿੰਗ ਕੈਂਪ ਉਕਤ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਹੋਣ ਤੱਕ ਚੱਲੇਗਾ।ਜਿਸ ਵਿੱਚ ਉਹ ਬੱਚੇ ਜੋ ਆਰਥਿਕ ਤੰਗੀ ਜਾਂ ਹੋਰ ਵਜ਼੍ਹਾ ਕਰਕੇ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਕੋਚਿੰਗ ਨਹੀਂ ਲੈ ਸਕਦੇ, ਉਹਨਾਂ ਲਈ ਲਿਖਤੀ ਪ੍ਰੀਖਿਆ ਦੀ ਸੁਚੱਜੀ ਅਤੇ ਮਿਆਰੀ ਤਿਆਰੀ ਦੇ ਪ੍ਰਬੰਧ ਕੀਤੇ ਗਏ ਹਨ।19/20 ਜੁਲਾਈ ਨੂੰ ਦੋ ਦਿਨ ਇਸ ਸਬੰਧੀ ਭਰਤੀ ਦੇ ਇਛੁੱਕ ਉਮੀਦਵਾਰਾਂ ਦੀ ਪੁਲਿਸ ਕੰਟਰੋਲ ਰੂਮ ਰਾਹੀ ਰਜਿਟ੍ਰੇਸ਼ਨ ਕੀਤੀ ਗਈ ਸੀ, ਜਿਸ ਵਿੱਚ ਕਰੀਬ 250 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ।ਜਿਸ ਵਿੱਚ 75 ਲੜਕੀਆਂ ਸ਼ਾਮਲ ਹਨ।ਇਸ ਤੋਂ ਇਲਾਵਾ ਅੱਜ ਵੀ ਇਛੁੱਕ ਉਮੀਦਵਾਰ ਇਸ ਦੀ ਰਜਿਟ੍ਰੇਸ਼ਨ ਕਰਵਾ ਰਹੇ ਹਨ, ਇਸ ਤਰ੍ਹਾਂ ਕੁੱਲ 315 ਦੇ ਕਰੀਬ ਉਮੀਦਵਾਰ ਰਜਿਸਟਰ ਹੋਏ ਹਨ, ਜਿਹਨਾਂ ਵਿੱਚੋਂ ਅੱਜ ਕਰੀਬ 250 ਉਮੀਦਵਾਰਾਂ ਨੇ ਅੱਜ ਦੇ ਸ਼ੁਰੂਆਤੀ ਕੋਚਿੰਗ ਕਲਾਸਾਂ ਵਿੱਚ ਹਿੱਸਾ ਲਿਆ।ਕੇ.ਸੀ ਕਾਲਜ ਮੈਨੇਜਮੈਂਟ ਵੱਲੋਂ ਇਹਨਾਂ ਨੂੰ ਚਾਰ ਕਲਾਸਾਂ ਵਿੱਚ ਵੰਡਿਆ ਗਿਆ ਅਤੇ ਲੜਕੀਆਂ ਲਈ ਵੱਖਰੀ ਕਲਾਸ ਦੀ ਵਿਵਸਥਾ ਕੀਤੀ ਗਈ।ਵਿਦਿਆਰਥੀਆਂ ਨੂੰ ਕਾਲਜ ਦੀ ਮੈਨੇਜਮੈਂਟ ਵੱਲੋਂ ਭਰਤੀ ਦੀ ਹੋਣ ਵਾਲੀ ਪ੍ਰੀਕਿਰਆ ਦੇ ਵਿਸ਼ੇ ਅਤੇ ਤਕਨੀਕੀ ਜਾਣਕਾਰੀਆਂ ਪ੍ਰਦਾਨ ਕੀਤੀਆਂ ਗਈਆਂ।
                ਮਨਵਿੰਦਰਬੀਰ ਸਿੰਘ ਵੱਲੋਂ ਇਸ ਮੌਕੇ ਜੋਤੀ ਪ੍ਰਚੰਡ ਕੀਤੀ ਅਤੇ ਉਮੀਦਵਾਰਾਂ ਨੂੰ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ।ਉਨਾਂ ਸਵੈ-ਅਨੁਸ਼ਾਸ਼ਨ ਬਣਾ ਕੇ ਸਿੱਖਿਆ ਹਾਸਿਲ ਕਰਨ ਦੀ ਤਾਕੀਦ ਕਰਦਿਆਂ ਅਤੇ ਤਾੜਨਾ ਵੀ ਕੀਤੀ ਕਿ ਅਗਰ ਕੋਈ ਵਿਦਿਆਰਥੀ ਸਵੈ-ਅਨੁਸ਼ਾਸਨ ਭੰਗ ਕਰੇਗਾ ਤਾਂ ਇਹ ਗੱਲ ਭਰਤੀ ਸਮੇਂ ਵਿਚਾਰਨ ਯੋਗ ਹੋਵੇਗੀ।
                    ਰਾਜ ਕੁਮਾਰ ਉਪ ਕਪਤਾਨ ਪੁਲਿਸ ਪੀ.ਬੀ.ਆਈ ਸ਼ਹੀਦ ਭਗਤ ਸਿੰਘ ਨਗਰ, ਜਿਹਨਾਂ ਨੂੰ ਇਸ ਕੰਮ ਲਈ ਨੋਡਲ ਅਫਸਰ ਲਗਾਇਆ ਗਿਆ ਹੈ, ਵੱਲੋਂ ਵੀ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਕੋਚਿੰਗ ਸਬੰਧੀ ਜਾਗਰੂਕ ਕੀਤਾ ਗਿਆ।ਡਾ. ਅਰਵਿੰਦ ਸਿੰਗੀ ਐਡਮਿਨ ਕੇ.ਸੀ ਕਾਲਜ, ਪਿੰਸੀਪਲ ਡਾ. ਬਲਜੀਤ ਕੋਰ, ਪ੍ਰਿੰਸੀਪਲ ਇੰਜ. ਆਰ.ਕੇ ਮੂਮ, ਪ੍ਰਿੰਸੀਪਲ ਡਾ. ਕੁਲਵਿੰਦਰ ਕੋਰ, ਕਾਰਜਕਾਰੀ ਪ੍ਰਿੰਸੀਪਲ ਅੰਕੁਸ਼ ਨਿਝਾਵਨ, ਮੰਚ ਸੰਚਾਲਨ ਪ੍ਰੌ. ਬਲਵੰਤ ਰਾਏ ਅਤੇ ਏ.ਐਸ.ਆਈ ਹੁਸਨ ਲਾਲ ਇੰਚਾਰਜ਼ ਮੀਡੀਆ ਵੈਨ ਵਗੈਰਾ ਮੌਕਾ ਪਰ ਹਾਜ਼ਰ ਸਨ।
                ਇਥੇ ਇਹ ਵੀ ਵਰਨਣਯੋਗ ਹੈ ਕਿ ਮਾਨਯੋਗ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲਾਂ ਹੀ ਜਿਲ੍ਹਾ ਹਜਾ ਵਿੱਚ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ, ਬੀ.ਏ.ਵੀ ਸਕੂਲ਼ ਬਲਾਚੌਰ ਅਤੇ ਐਸ.ਐਨ ਕਾਲਜ ਬੰਗਾ ਵਿਖੇ ਭਰਤੀ ਲਈ ਰੁਚੀ ਰੱਖਣ ਵਾਲੇ ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਦੀ ਤਿਆਰੀ ਸਵੇਰੇ 5:00 ਤੋਂ 7:00 ਅਤੇ ਸ਼ਾਮ 5:00 ਤੋਂ 7:00 ਵਜੇ ਤੱਕ ਕਰਵਾਈ ਜਾ ਰਹੀ ਹੈ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …