Wednesday, March 25, 2026

ਸਰਪੰਚ ਪ੍ਰੇਮਵੀਰ ਸੱਦੀ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਬਣੇ

ਪੂਰਾ ਬ੍ਰਾਹਮਣ ਸਮਾਜ ਕਿਸਾਨੀ ਸੰਘਰਸ਼ ਦੇ ਹੱਕ ‘ਚ ਇਕਜੁੱਟਤਾ ਨਾਲ ਖੜ੍ਹਾ ਹੈ – ਬਿਹਾਰੀ ਲਾਲ ਸੱਦੀ

ਸਮਰਾਲਾ, 23 ਜੁਲਾਈ (ਇੰਦਰਜੀਤ ਸਿੰਘ ਕੰਗ) – ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਦੇ ਕਰੀਬ 40 ਫੀਸਦ ਮੈਂਬਰ ਕਿਸਾਨੀ ਕਿੱਤੇ ਨਾਲ ਸਬੰਧਿਤ ਹਨ।ਬ੍ਰਾਹਮਣ ਸਭਾ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਤਾ ਪਾ ਕੇ ਤਨ, ਮਨ, ਧੰਨ ਨਾਲ ਸੇਵਾ ਕੀਤੀ ਜਾ ਰਹੀ ਹੈ।ਸਭਾ ਦੇ ਪ੍ਰੈਜੀਡੈਂਟ ਇਨ ਚੀਫ ਐਡਵੋਕੇਟ ਸੁਰਿੰਦਰਪਾਲ ਸ਼ਰਮਾ ਅਤੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਪ੍ਰੇਮਵੀਰ ਸੱਦੀ ਨੂੰ ਬ੍ਰਾਹਮਣ ਸਭਾ (ਰਜਿ:) ਪੰਜਾਬ ਦੇ ਕਿਸਾਨ ਵਿੰਗ ਦਾ ਸੂਬਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਉਨਾਂ ਕਿਹਾ ਕਿ ਪ੍ਰੇਮਵੀਰ ਸੱਦੀ ਜੋ ਕਿ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਸਮਾਜਸੇਵੀ ਤੋਂ ਇਲਾਵਾ ਪਿੰਡ ਉਟਾਲਾਂ ਦੇ ਸਰਪੰਚ ਵੀ ਹਨ ਅਤੇ ਬ੍ਰਾਹਮਣ ਸਭਾ ਦੇ ਮੈਂਬਰ ਹਨ।
           ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਸ੍ਰੀ ਬ੍ਰਾਹਮਣ ਸਭਾ ਪਹਿਲਾਂ ਹੀ ਹਮਾਇਤ ਕਰ ਚੁੱਕੀ ਹੈ ਅਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਸਭਾ ਦੇ ਅਹੁੱਦੇਦਾਰ ਅਤੇ ਮੈਂਬਰ ਆਪਣੀ ਹਾਜ਼ਰੀ ਲਵਾ ਚੁੱਕੇ ਹਨ।
            ਉਨ੍ਹਾਂ ਆਸ ਕੀਤੀ ਕਿ ਪ੍ਰੇਮਵੀਰ ਸੱਦੀ ਇਸ ਅਹੁੱਦੇ ਪ੍ਰਤੀ ਸਮਰਪਿਤ ਹੋ ਕਿ ਪੂਰੇ ਪੰਜਾਬ ਦੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਿਤ ਕਿਸਾਨਾਂ ਨੂੰ ਲਾਮਬੰਦ ਕਰਕੇ, ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …