ਲਹਿਰਾਗਾਗਾ, 24 ਜੁਲਾਈ (ਜਗਸੀਰ ਲੌਂਗੋਵਾਲ) – ਸੱਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫਰੰਟ ਵਲੋਂ ਪਟਿਆਲਾ ਵਿਖੇ 9 ਤੋਂ 11 ਅਗਸਤ ਤੱਕ ਲਗਾਤਾਰ ਲਾਏ ਜਾ
ਰਹੇ ਧਰਨੇ ਦੀ ਲਾਮਬੰਦੀ ਲਈ ਪਿੰਡਾਂ `ਚ ਮੀਟਿੰਗਾਂ, ਢੋਲ ਮਾਰਚਾਂ ਅਤੇ ਜਾਗੋ ਆਦਿ ਦਾ ਪ੍ਰੋਗਰਾਮ ਚੱਲ ਰਿਹਾ ਹੈ।ਇਸੇ ਤਹਿਤ ਅੱਜ ਪਿੰਡ ਸੰਗਤਪੁਰਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਭਰਵੀਂ ਮੀਟਿੰਗ ਕਰਵਾਈ ਗਈ।
ਮਜ਼ਦੂਰ ਆਗੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਜ਼ਦੂਰਾਂ ਲਈ ਕਰਜ਼ਾ ਮਾਫੀ ਦਾ ਕੀਤਾ ਐਲਾਨ ਕੋਝਾ ਮਜ਼ਾਕ ਹੈ।ਇਹ ਐਲਾਨ ਸਰਕਾਰ ਦੀ ਮਜ਼ਦੂਰਾਂ ਕੋਲੋ ਵੋਟਾਂ ਬਟੋਰ ਕੇ ਮੁੜ ਗੱਦੀਆਂ `ਤੇ ਕਾਬਜ ਹੋਣ ਦੀ ਸ਼ਾਤਰਾਨਾ ਚਾਲ ਹੈ।ਉਨਾਂ ਮਜ਼ਦੂਰਾਂ ਨੂੰ ਜੋਰ ਦੇ ਕੇ ਕਿਹਾ ਕਿ ਉਨਾਂ ਨੂੰ ਮਣਦੂਰਾਂ ਦੇ ਸਮੁੱਚੇ ਕਰਜ਼ੇ ਸਮੇਤ ਫਾਇਨਾਂਸ ਕੰਪਨੀਆਂ ਦੇ ਮਾਫ ਕਰਵਾਉਣ ਅਤੇ ਬਿਜਲੀ ਬਿੱਲਾਂ ਦੀ ਮਾਫੀ, ਬਕਾਏ ਖਤਮ ਕਰਵਾਉਣ, ਜਨਤਕ ਵੰਡ ਪ੍ਰਣਾਲੀ ਰਾਹੀ ਸੱਸਤਾ ਅਨਾਜ ਲੈਣ, ਮਨਰੇਗਾ ਦਿਹਾੜੀ 600 ਰੁਪੈ ਲੈਣ, ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਵਾਉਣ, ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨ ਅਤੇ ਕਿਰਤ ਕਾਨੂੰਨਾਂ `ਚ ਕੀਤੀਆਂ ਸੋਧਾਂ ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਸਮੇਂ ਰਿਹਾਇਸ਼ੀ ਪਲਾਟ, ਘਰ ਘਰ ਨੌਕਰੀ ਦੇਣ, ਕਰਜ਼ਾ ਅਤੇ ਬਿਜਲੀ ਬਿੱਲ ਮਾਫ ਕਰਨ, ਵਿਧਵਾ, ਬੁਢਾਪਾ ਪੈਨਸ਼ਨਾਂ `ਚ ਵਾਧਾ ਕਰਨ ਆਦਿ ਮੰਗਾਂ ਲਾਗੂ ਕਰਨ ਦਾ ਜੋ ਵਾਅਦਾ ਕੀਤਾ ਸੀ।ਉਹ ਲਾਰਾ ਅਤੇ ਧੋਖਾ ਬਣ ਕੇ ਰਹਿ ਗਿਆ ਹੈ।ਉਨ੍ਹਾਂ ਮਜ਼ਦੂਰਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਅੱਜ ਜਦੋਂ ਕਾਂਗਰਸ ਸਰਕਾਰ ਦੇ ਮੰਤਰੀ ਮਜ਼ਦੂਰਾਂ ਕੋਲ ਵੋਟਾਂ ਮੰਗਣ ਲਈ ਗੇੇੜੇ ਮਾਰ ਰਹੇ ਹਨ ਤਾਂ ਉਨਾਂ ਨੂੰ ਮੰਗਾਂ ਸਬੰਧੀ ਤਿੱਖੇ ਸੁਆਲ ਕਰਨੇ ਚਾਹੀਦੇ ਹਨ।ਉਨ੍ਹਾਂ ਮੋਦੀ ਹਕੂਮਤ ਦੀ ਤਿੱਖੇ ਸ਼ਬਦਾਂ `ਚ ਅਲੋਚਨਾ ਕਰਦਿਆਂ ਕਿਹਾ ਕਿ ਉਹ ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ `ਚ ਕੀਤੀਆਂ ਸੋਧਾਂ ਨੂੰ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਕਮਾਉਣ ਲਈ ਰਾਹ ਪੱਧਰਾ ਕਰ ਰਹੀ ਹੈ।ਸਰਕਾਰ ਦੀ ਇਸ ਚਾਲ ਨੂੰ ਏਕੇ ਅਤੇ ਸੰਘਰਸ਼ ਦੇ ਜ਼ੋਰ ਨਾਲ ਡੱਕਿਆ ਜਾ ਸਕਦਾ ਹੈ। ਮੀਟਿੰਗ `ਚ ਹਾਜ਼ਰ ਮਜ਼ਦੂਰਾਂ ਨੇ 9 ਤੋਂ 11 ਅਗਸਤ ਨੂੰ ਪਟਿਆਲਾ ਦੇ ਧਰਨੇ `ਚ ਪਰਿਵਾਰਾਂ ਸਮੇਤ ਜਾਣ ਦਾ ਫੈਸਲਾ ਕੀਤਾ।ਇਸ ਮੀਟਿੰਗ `ਚ ਮਜ਼ਦੂਰਾਂ ਅਤੇ ਔਰਤ ਮਜ਼ਦੂਰ ਭੈਣਾਂ ਨੇ ਭਰਵੀ ਸ਼ਮਮੂਲੀਅਤ ਕੀਤੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media