Monday, July 27, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੰਸਟਰੱਕਟਰਾਂ ਦੀਆਂ ਪੋਸਟਾਂ ਦੀ ਭਰਤੀ 31 ਅਗਸਤ ਤੱਕ

ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਦੇ ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ ਦੇ ਆਧਾਰ ਤੇ (ਸੈਸ਼ਨ 2021-22 ਲਈ) ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਦੱਸਿਆ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ
<http://www.gndu.ac.in/lifelongptins/> `ਤੇ ਮਿਤੀ 31-08-2021 ਤੱਕ ਆਪਣਾ ਫਾਰਮ ਆਨ-ਲਾਈਨ ਭਰ ਸਕਦੇ ਹਨ।ਇੰਟਰਵਿਊ ਦੀ ਮਿਤੀ, ਸਮਾਂ, ਸਥਾਨ ਅਤੇ ਵਿਦਿਅਕ ਯੋਗਤਾਵਾਂ/ਹਦਾਇਤਾਂ ਆਦਿ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ  www.gndu.ac.in  ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …