ਅੰਮ੍ਰਿਤਸਰ, 29 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈਲ ਅਤੇ ਟੀਚਿੰਗ ਲਰਨਿੰਗ ਸੈਂਟਰ, ਰਾਮਾਨੁਜਨ ਕਾਲਜ ਨਵੀਂ
ਦਿੱਲੀ ਵਲੋਂ ਸਾਂਝੇ ਤੌਰ ’ਤੇ ਇਕ ਮਹੀਨੇ ਦਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਿਨਸਟਰੀ ਆਫ਼ ਐਜੂਕੇਸ਼ਨ ਭਾਰਤ ਸਰਕਾਰ ਦੇ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ ਪ੍ਰੋਗਰਾਮ ਤਹਿਤ 18 ਅਗਸਤ ਤੱਕ ਆਨ ਲਾਈਨ ਮੋਡ ’ਚ ਹਾਇਰ ਐਜ਼ੂਕੇਸ਼ਨ ਸੰਸਥਾਵਾਂ ’ਚ ਨਵੇਂ ਭਰਤੀ ਹੋਏ ਅਧਿਆਪਕਾਂ ਦੀ ਸਿਖਲਾਈ ਤੇ ਟ੍ਰੇਨਿੰਗ ਹਿੱਤ ਕਰਵਾਇਆ ਜਾ ਰਿਹਾ ਹੈ।ਇਸ ਵਿਚ ਭਾਰਤ ਭਰ ਤੋਂ 1000 ਤੋਂ ਉਪਰ ਕਾਲਜ ਅਤੇ ਯੂਨੀਵਰਸਿਟੀ ਅਧਿਆਪਕ ਹਿੱਸਾ ਲੈ ਰਹੇ ਹਨ।
ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ ਆਨਲਾਈਨ ਮੋਡ ’ਚ ਕੀਤਾ ਗਿਆ।ਜਿਸ ਵਿਚ ਡਾ. ਪ੍ਰਿਥਵੀ ਯਾਦਵ ਡਾਇਰੈਕਟਰ ਜੈਪੁਰੀਆ ਇੰਸਟੀਚਿਊਟ ਇੰਦੋਰ ਮੁੱਖ ਮਹਿਮਾਨ ਸਨ।ਡਾ. ਐਸ.ਪੀ ਅਗਰਵਾਲ ਪ੍ਰਿੰਸੀਪਲ ਰਾਮਾਨੁਜਨ ਕਾਲਜ ਅਤੇ ਡਾਇਰੈਕਟਰ ਟੀਚਿੰਗ ਲਰਨਿੰਗ ਸੈਂਟਰ ਨੇ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਤਮਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਅਤੇ ਡਾਇਰੈਕਟਰ ਇੰਟਰਨਲ ਕੁਆਲਿਟੀ ਐਸ਼ੌਰੈਂਸ ਸੈਲ ਖ਼ਾਲਸਾ ਕਾਲਜ ਨੇ ਪ੍ਰੋਗਰਾਮ ਦੇ ਮੋਡਿਅੁਲਾਂ ਬਾਰੇ ਕਿਹਾ ਕਿ ਪ੍ਰੋਗਰਾਮ ਇਸ ਤਰ੍ਹਾਂ ਉਲੀਕਿਆ ਗਿਆ ਹੈ ਕਿ ਇਸ ਦੀ ਸਮਾਪਤੀ ਤੋਂ ਬਾਅਦ ਅਧਿਆਪਕ ਬਹੁਪੱਖੀ ਰੋਲ ਨਿਭਾਉਣ ਲਈ ਤਿਆਰ ਹੋਣਗੇ।ਅਖੀਰ ’ਚ ਡਾ. ਅਜੈ ਸਹਿਗਲ ਕੋ-ਆਰਡੀਨੇਟਰ ਨੇ ਸਾਰੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media