ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਸ਼ਹਿਰੀ ਖੇਤਰਾਂ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਅੱਜ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਪੰਜਾਬ
ਨੇ ਪੰਜਾਬ ਸਟੇਟ ਪਾਵਰ ਕਾਰਪੋੇਰੇਸ਼ਨ ਲਿਮਟਿਡ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਬਿਜਲੀ ਬੋਰਡ ਦੇ ਚੀਫ ਇੰਜੀ. ਬਾਰਡਰ ਰੇਂਜ਼ ਸਕੱਤਰ ਸਿੰਘ ਢਿੱਲੋਂ, ਐਸ.ਈ ਜਤਿੰਦਰ ਸਿੰਘ, ਐਸ.ਈ ਗੁਰਸ਼ਰਨ ਸਿੰਘ ਖਹਿਰਾ, ਐਕਸੀਅਨ ਸਿਮਰਪਾਲ ਸਿੰਘ ਸੈਣੀ, ਸੀਨੀਅਰ ਐਕਸੀਅਨ ਅਮਿਤ ਦੀਪਕ, ਐਕਸੀਅਨ ਮਨੋਹਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਸਮੂਹ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਬਿਨਾਂ ਵਜ੍ਹਾ ਦੇ ਬਿਜਲੀ ਦਾ ਕੋਈ ਵੀ ਕੱਟ ਨਹੀ ਲੱਗਣਾ ਚਾਹੀਦਾ।ਉਨਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਅਣਗਹਿਲੀ ਨਾਲ ਬਿਜ਼ਲੀ ਬੰਦ ਹੁੰਦੀ ਹੈ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ ਅਤੇ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਸੋਨੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਕਿਸੇ ਥਾਂ ਤੇ ਬਿਜਲੀ ਦਾ ਫਾਲਟ ਪੈਦਾ ਹੈ ਤਾਂ ਉਸ ਨੰ ਜ਼ਲਦ ਤੋ ਜ਼ਲਦ ਠੀਕ ਕੀਤਾ ਜਾਵੇ।ਉਨਾਂ ਕਿਹਾ ਕਿ ਲੋਕਾਂ ਵਲੋ ਉਨਾਂ ਨੂੰ ਲਗਾਤਾਰ ਬਿਜ਼ਲੀ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਬੰਧਤ ਜੇ.ਈ ਵਲੋਂ ਬਿਜਲੀ ਜਾਣ ਦੀ ਸੂਰਤ ਵਿਚ ਆਪਣਾ ਫੋਨ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਸੁਣਿਆ ਨਹੀ ਜਾਂਦਾ।ਜਿਸ ਕਰਕੇ ਲੋਕਾਂ ਨੂੰ ਇਹ ਪਤਾ ਹੀ ਨਹੀ ਲਗਦਾ ਕਿ ਬਿਜਲੀ ਕਿਸ ਸਮੇਂ ਆਉਣੀ ਹੈ।ਸੋਨੀ ਨੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਲੋਕਾਂ ਦੇ ਫੋਨ ਅਟੈਂਡ ਨਹੀ ਕੀਤੇ ਜਾਣਗੇ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸੋਨੀ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਇਲਾਕੇ ਦਾ ਦੋਰਾ ਕਰਨ ਅਤੇ ਜਿਥੇ ਵੀ ਬਿਜਲੀ ਦੀਆਂ ਤਾਰਾਂ ਖ਼ਰਾਬ ਹਨ, ਨੂੰ ਤੁਰੰਤ ਬਦਲਿਆ ਜਾਵੇ।ਉਨਾ ਕਿਹਾ ਕਿ ਜੇਕਰ ਕਿਸੇ ਥਾਂ ਤੇ ਨਵੇ ਟਰਾਂਸਫਰਮਰ ਦੀ ਲੋੜ ਹੈ ਤਾਂ ਉਹ ਵੀ ਤੁਰੰਤ ਲਗਾਏ ਜਾਣ।
ਸੋਨੀ ਨੇ ਚੀਫ ਇੰਜੀਨਿਅਰ ਢਿੱਲੋ ਨੂੰ ਕਿਹਾ ਕਿ ਉਹ ਆਪਣੇ ਅਧੀਨ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਕਿਸੇ ਵੀ ਖੇਤਰ ਵਿਚ ਚਾਹੇ ਬਿਜਲੀ ਦਾ ਫਾਲਟ ਹੀ ਕਿਉਂ ਨਾ ਪਿਆ ਹੋਵੇ, ਨੂੰ ਇਕ ਘੰਟੇ ਦੇ ਅੰਦਰ ਅੰਦਰ ਠੀਕ ਕਰਵਾਉਣ।ਉਨਾਂ ਕਿਹਾ ਕਿ ਗਰਮੀਆਂ ਦੇ ਸੀਜ਼ਨ ਕਰਕੇ ਬਿਜਲੀ ਬੰਦ ਹੋਣ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।ਉਨਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਥਾਂ ਤੇ ਬਿਜਲੀ ਦੀਆਂ ਤਾਰਾਂ ਦੀ ਮੁਰਮੰਤ ਕਰਕੇ ਬਿਜਲੀ ਬੰਦ ਕਰਨੀ ਵੀ ਪੈਦੀ ਹੈ ਤਾਂ ਉਸ ਖੇਤਰ ਦੇ ਲੋਕਾਂ ਨੂੰ ਪਹਿਲਾਂ ਬਿਜਲੀ ਬੰਦ ਹੋਣ ਬਾਰੇ ਸੂਚਿਤ ਕੀਤਾ ਜਾਵੇ।
ਇਸ ਮੌਕੇ ਸਮੂਹ ਬਿਗ਼ਲੀ ਅਧਿਕਾਰੀਆਂ ਨੇ ਸੋਨੀ ਨੂੰ ਵਿਸ਼ਵਾਸ ਦਵਾਇਆ ਕਿ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਵਿਚ ਕਿਸੇ ਕਿਸਮ ਦੀ ਅਣਗਹਿਲੀ ਨਹੀ ਵਰਤੀ ਜਾਵੇਗੀ ਅਤੇ ਬਿਜਲੀ ਬੋਰਡ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਸ਼ਹਿਰਵਾਸੀਆਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਵਿਚ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਣਗੇ।
Punjab Post Daily Online Newspaper & Print Media