Saturday, March 28, 2026

ਕਸਬਾ ਲੌਂਗੋਵਾਲ ਦੇ ਪ੍ਰਾਈਵੇਟ ਹਸਪਤਾਲ ‘ਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਅਨਾਜ਼ ਮੰਡੀ ਕੋਲ ਸਥਿਤ ਇੱਕ ਨਿੱਜੀ ਹਸਪਤਾਲ ‘ਤੇ ਸਿਹਤ ਵਿਭਾਗ ਦੀ ਟੀਮ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜ਼ੂ ਸਿੰਗਲਾ ਦੀ ਅਗਵਾਈ ਹੇਠ ਛਾਪਾ ਮਾਰਿਆ।ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਹਸਪਤਾਲ ਦੀ ਲਿਖਤੀ ਸ਼ਿਕਾਇਤ ਸਿਵਲ ਸਰਜਨ ਸੰਗਰੂਰ ਦੇ ਨਾਮ ਹੇਠ ਗੁਰਭਜਨ ਸਿੰਘ ਪੁੱਤਰ ਐਚ.ਐਸ ਮਾਨ ਵਾਸੀ ਲੌਂਗੋਵਾਲ ਵਲੋਂ ਕੀਤੀ ਗਈ ਸੀ।ਜਿਸ ਦੇ ਤਹਿਤ ਸਿਵਲ ਸਰਜਨ ਦੇ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਇਸ ਤਿੰਨ ਮੈਂਬਰੀ ਕਮੇਟੀ ਵਲੋਂ 27 ਜਨਵਰੀ 2021 ਅਤੇ 16 ਜੂਨ 2021 ਨੂੰ ਉਕਤ ਹਸਪਤਾਲ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਅਣ ਕੁਆਲੀਫਾਈਡ ਸਟਾਫ਼ ਵਲੋਂ ਮਰੀਜ਼ਾਂ ਦਾ ਚੈਕਅਪ ਕੀਤਾ ਜਾਂਦਾ ਸੀ ਅਤੇ ਉਨਾਂ ਦੇ ਗੁਲੂਕੋਜ਼ ਆਦਿ ਵੀ ਲਗਾਏ ਜਾਂਦੇ ਸੀ।ਇਸ ਸ਼ਿਕਾਇਤ ਤੋਂ ਬਾਅਦ ਲਿਖਤੀ ਪੱਤਰ ਰਾਹੀਂ 16 ਜੂਨ 2021 ਨੂੰ ਸਿਵਲ ਸਰਜਨ ਸੰਗਰੂਰ ਵਲੋਂ ਉਕਤ ਹਸਪਤਾਲ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਗਈ ਸੀ।ਪਰ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਸ ਨਿੱਜੀ ਹਸਪਤਾਲ ਨੂੰ ਬੰਦ ਨਹੀਂ ਕੀਤਾ ਗਿਆ।ਜਿਸ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਸੁਧਾ ਦੇਹਲ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਗਈ ।
                ਇਸ ਸਬੰਧੀ ਡਰੱਗ ਇੰਸਪੈਕਟਰ ਨੇ ਕਿਹਾ ਕਿ ਜੋ ਇਹ ਗੁਰੂ ਨਾਨਕ ਹਸਪਤਾਲ ਚੱਲ ਰਿਹਾ ਹੈ।ਇਨ੍ਹਾਂ ਕੋਲ ਕੋਈ ਵੀ ਮਾਨਤਾ ਪ੍ਰਾਪਤ ਪ੍ਰੈਕਟਿਸ ਕਰਨ ਲਈ ਡਿਗਰੀ ਨਹੀਂ ਹੈ।ਇਸ ਸਮੇਂ ਸਿਹਤ ਵਿਭਾਗ ਦੀ ਟੀਮ ਵਲੋਂ ਭਾਰੀ ਮਾਤਰਾ ਵਿੱਚ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ।ਜਦੋਂ ਇਸ ਸੰਬੰਧੀ ਹਸਪਤਾਲ ਵਿੱਚ ਕੰਮ ਕਰਦੇ ਲੜਕੇ ਸੁਖਚੈਨ ਖਾਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਡਾ ਭੁਪਿੰਦਰ ਸ਼ਰਮਾ ਬੀ.ਏ.ਐਮ.ਐਸ, ਡਾ. ਮੋਹਿਤ ਗੋਇਲ ਐਮ.ਡੀ (ਮੈਡੀਸਨ) ਮਰੀਜ਼ਾਂ ਨੂੰ ਵੇਖਦੇ ਹਨ ਪਰ ਉਹ ਅੱਜ ਕਿਤੇ ਬਾਹਰ ਗਏ ਹੋਏ ਇਸ ਲਈ ਉਹ ਨਹੀਂ ਆ ਸਕੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …