Thursday, July 30, 2026

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਵ ਨਿਯੁੱਕਤ ਅਹੁੱਦੇਦਾਰਾਂ ਦਾ ਕੀਤਾ ਸਨਮਾਨ

ਸੰਗਰੂਰ, 5 ਅਗਸਤ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਕਲ ਦਿਹਾਤੀ ਸੁਨਾਮ ਤੇ ਸਰਕਲ ਦਿਹਾਂਤੀ ਚੀਮਾ ਦੇ ਨਵ ਨਿਯੁੱਕਤ ਸਰਕਲ ਪ੍ਰਧਾਨਾਂ ਦਾ ਸੰਗਰੂਰ ਪਹੁੰਚਣ ‘ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸਿਰੋਪਾਓ ਪਾ ਕੇ ਸਨਮਾਨ ਕੀਤਾ।ਇਸ ਸਮੇਂ ਸਰਕਲ ਸੁਨਾਮ ਦੇ ਮਨਿੰਦਰ ਸਿੰਘ ਲਖਮੀਰਵਾਲਾ ਤੇ ਚੀਮਾਂ ਦੇ ਮੱਖਣ ਸਿੰਘ ਜਖੇਪਲ ਨੂੰ ਇਥੇ ਪਾਰਟੀ ਦੇ ਸੀਨੀਅਰ ਆਗੂ ਅਮਨਬੀਰ ਸਿੰਘ ਚੈਰੀ ਦੀ ਰਿਹਾਇਸ਼ ਵਿਖੇ ਸਨਮਾਨਿਤ ਕੀਤਾ ਗਿਆ।
ਅਮਨਬੀਰ ਸਿੰਘ ਚੈਰੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮਜ਼ਬੂਤ ਟੀਮ ਸਾਹਮਣੇ ਆਈ ਹੈ ਤੇ ਨਵੇਂ ਸਰਕਲ ਪ੍ਰਧਾਨਾਂ ਕੋਲ ਪਾਰਟੀ ਦੀ ਦੀਆਂ ਸਰਗਰਮੀਆਂ ਦਾ ਤਜ਼ਰਬਾ ਵੀ ਹੈ।ਸਰਕਲ ਪਧਾਨ ਮਨਿੰਦਰ ਸਿੰਘ ਲਖਮੀਰਵਾਲਾ ਤੇ ਮੱਖਣ ਸਿੰਘ ਜਖੇਪਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਲਈ ਪੂਰੀ ਤਰ੍ਹਾਂ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਮਜ਼ਬੂਤ ਟੀਮ ਅੱਗੇ ਲੈ ਕੇ ਆਉਣਗੇ।
                ਇਸ ਮੌਕੇ ਈਸ਼ਵਰਮੀਤ ਸਿੰਘ ਮਿੱਠੂ ਛਾਹੜ, ਐਡਵੋਕੇਟ ਪਰਮਿੰਦਰ ਸਿੰਘ ਜਾਰਜ਼, ਲੱਕੀ ਧਾਲੀਵਾਲ, ਜਗਮੋਹਨ ਸਿੰਘ, ਕ੍ਰਿਸ਼ਨ ਸਿੰਘ, ਦੀਪ ਬਡਰੁੱਖਾਂ ਤੇ ਨਰਿੰਦਰ ਸਿੰਘ ਬਹਾਦਰਪੁਰ ਵੀ ਮੌਜ਼ੂਦ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …