Thursday, March 5, 2026

58 ਬਟਾਲੀਅਨ ਬੀ.ਐਸ.ਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਇਕਲ ਰੈਲੀ ਦਾ ਪਠਾਨਕੋਟ ‘ਚ ਸਵਾਗਤ

ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸੀਮਾ ਸੁਰੱਖਿਆ ਬਲ ਆਰਟਿਲਰੀ ਦੇ 50 ਸਾਲਾਂ (1971-2021) ਪੂਰੇ ਹੋਣ ‘ਤੇ ਸੀਮਾ ਸੁਰੱਖਿਆ ਬਲ ਵਲੋਂ ਕੱਢੀ ਗਈ ਸਾਇਕਲ ਰੈਲੀ ਦਾ ਜੰਮੂ ਕਸ਼ਮੀਰ ਤੋਂ ਪੰਜਾਬ ਰਾਜ ਵਿੱਚ ਦਾਖਲ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਅਤੇ ਸੀਮਾ ਸੁਰੱਖਿਆ ਬਲ ਦੀ 58ਵੀ ਬਟਾਲੀਅਨ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਸਵਾਗਤੀ ਸਮਾਰੋਹ ਦੀ ਪ੍ਰਧਾਨਗੀ 58ਵੀਂ ਬਟਾਲਿਅਨ ਦੇ ਡਿਪਟੀ ਕਮਾਂਡੈਂਟ ਪਾਰੀਤੋਸ਼ ਬਿਸ਼ਵਾਸ ਨੇ ਕੀਤੀ, ਜਦਕਿ ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਨੇ ਇਸ ਰੈਲੀ ਦਾ ਪੰਜਾਬ ਰਾਜ ਦੇ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚਣ ਦਾ ਸਵਾਗਤ ਕੀਤਾ।ਲਸ਼ਮਣ ਸਿੰਘ ਤਹਿਸੀਲਦਾਰ, ਰਾਜ ਕੁਮਾਰ ਨਾਇਬ ਤਹਿਸੀਲਦਾਰ, ਸੰਦੀਪ ਕੁਮਾਰ 2 ਆਈ.ਸੀ ਆਰਟਿਲਰੀ, ਡਾ. ਅਕਾਂਕਸ਼ਾ ਅਤੇ ਬੀ.ਐਸ.ਐਫ ਦੇ ਜਵਾਨ ਹਾਜ਼ਰ ਸਨ।
                 ਪਾਰੀਤੋਸ਼ ਬਿਸ਼ਵਾਸ ਨੇ ਦੱਸਿਆ ਕਿ ਇਹ ਰੈਲੀ ਵਾੜੀਪੁਰ ਕਸ਼ਮੀਰ ਤੋਂ 26 ਜੁਲਾਈ ਨੂੰ ਚੱਲੀ ਸੀ, ਜੋ ਕਿ 15 ਅਗਸਤ ਨੂੰ ਜੇ.ਸੀ.ਪੀ ਅਟਾਰੀ ਵਿਖੇ ਸਮਾਪਤ ਹੋਵੇਗੀ।ਉਨ੍ਹਾਂ ਦੱਸਿਆ ਕਿ ਇਹ ਰੈਲੀ 20 ਦਿਨਾਂ ਵਿੱਚ ਪੰਜਾਬ, ਰਾਜਸਥਾਨ, ਗੁਜਰਾਤ ਹੁੰਦੇ ਹੋਏ ਲਗਭਗ 2500 ਕਿਲੋਮੀਟਰ ਦਾ ਸਫਰ ਪੂਰਾ ਕਰੇਗੀ।ਉਨ੍ਹਾਂ ਕਿਹਾ ਕਿ ਇਸ ਸਾਇਕਲ ਰੈਲੀ ਨਾਲ ਨੌਜਵਾਨਾਂ ਅੰਦਰ ਦੇਸ਼ ਸੇਵਾ ਦੀ ਭਾਵਨਾ ਹੋਰ ਵਧੇਗੀ ਅਤੇ ਨੌਜਵਾਨ ਬੀ.ਐਸ.ਐਫ ਨਾਲ ਜੁੜਣਨਗੇ।ਉਨ੍ਹਾਂ ਕਿਹਾ ਕਿ ਇਸ ਸਾਇਕਲ ਰੈਲੀ ਨਾਲ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
                 ਸੀਮਾ ਸੁਰੱਖਿਆ ਬਲ ਆਰਟਿਲਰੀ ਵਲੋਂ 50 ਸਾਲ (1971-2021) ਪੂਰੇ ਹੋਣ ਦੇ ਮੌਕੇ ‘ਤੇ ਸਾਲ 2020-21 ਵਿੱਚ ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਸਪੋਰਟਸ ਇਵੈਂਟ, ਸੱਭਿਆਚਾਰਕ ਪ੍ਰੋਗਰਾਮ ਵਰਗੇ ਸਮਾਰੋਹ ਆਯੋਜਿਤ ਕੀਤੇ ਗਏ ਹਨ।ਜਿਸ ਦਾ ਮੁੱਖ ਉਦੇਸ਼ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਜਿਵੇ ਫਿਟ ਇੰਡੀਆ, ਸਵੱਛ ਭਾਰਤ ਅਭਿਆਨ, ਇੱਕ ਭਾਰਤ ਸ਼੍ਰੇਛਠ ਭਾਰਤ, ਬੇਟੀ ਪੜਾਓ ਬੇਟੀ ਬਚਾਓ ਆਦਿ ਦੇ ਬਾਰੇ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।ਜਿਸ ਨਾਲ ਸਾਡੇ ਦੇਸ਼ ਦੇ ਵਿਕਾਸ ਨੂੰ ਨਵੀਂ ਉਰਜਾ ਅਤੇ ਗਤੀ ਮਿਲ ਸਕੇ।
                  ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਨੇ ਸਾਇਕਲ ਰੈਲੀ ਦਾ ਸਵਾਗਤ ਕਰਦਿਆਂ ਬੀ.ਐਸ.ਐਫ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਸਿਵਲ ਅਤੇ ਬੀ.ਐਸ.ਐਫ ਦੇ ਆਪਸੀ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ ਅਤੇ ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਹੋਰ ਵਧੀਆ ਢੰਗ ਨਾਲ ਹੱਲ ਕੀਤਾ ਜਾ ਸਕੇਗਾ। ਉਨ੍ਹਾਂ ਬੀ.ਐਸ.ਐਫ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵਲੋਂ ਇਸ ਸਾਇਕਲ ਰੈਲੀ ਦੌਰਾਨ ਬੇਟੀ ਪੜਾਓ ਬੇਟੀ ਬਚਾਓ ਜਾਗਰੂਕਤਾ ਪ੍ਰੋਗਰਾਮ ਵਿੱਚ ਜੇਕਰ ਕਿਸੇ ਵੀ ਬੱਚੀ ਨੂੰ ਕੋਈ ਸਕਿਲ ਟ੍ਰੇਨਿੰਗ ਜਾਂ ਐਜੂਕੇਸ਼ਨ ਦੀ ਜ਼ਰੂਰਤ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰ ਦੱਸਣ ਤਾਂ ਜੋ ਉਨ੍ਹਾਂ ਬੱਚੀਆਂ ਨੂੰ ਸਕਿਲ ਟ੍ਰੇਨਿੰਗ ਅਤੇ ਐਜੂਕੇਸ਼ਨ ਮੁਹੱਈਆ ਕਰਵਾਈ ਜਾ ਸਕੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …