ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਡਾਕਟਰ ਵਿਦਿਆ ਸਾਗਰ ਗੌਰਮਿੰਟ ਮੈਂਟਲ ਹਸਪਤਾਲ (ਇੰਸਟੀਚਿਊਟ ਆਫ ਮੈਂਟਲ ਹੈਲਥ) ਅੰਮ੍ਰਿਤਸਰ ਵਿਖੇ
ਟੋਕੀਓ ਉਲੰਪਿਕ ਵਿੱਚ ਲੜਕਿਆਂ ਦੀ ਹਾਕੀ ਟੀਮ ਦੇ ਕਾਂਸੀ ਦਾ ਮੈਡਲ ਜਿੱਤਣ ਅਤੇ ਭਾਰਤ ਦੀ ਲੜਕੀਆਂ ਦੀ ਹਾਕੀ ਟੀਮ ਦੇ ਚੌਥੇ ਸਥਾਨ ‘ਤੇ ਆਉਣ ਦੀਆਂ ਖੁਸ਼ੀਆਂ ਇਨਡੋਰ ਵਾਰਡ ਵਿੱਚ ਡਾਕਟਰੀ ਇਲਾਜ਼ ਲਈ ਦਾਖਲ ਮਨੋਰੋਗੀ ਮਰੀਜ਼ਾਂ ਨਾਲ ਸਾਂਝੀਆ ਕੀਤੀਆਂ ਗਈਆਂ।ਜਿਸ ਵਿੱਚ ਹਸਪਤਾਲ ਦੇ ਕਰਮਚਾਰੀਆਂ ਅਤੇ ਨਰਸਿੰਗ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਡਾਕਟਰੀ ਇਲਾਜ਼ ਲਈ ਦਾਖਲ ਮਨੋਰੋਗੀ ਮਰੀਜ਼ਾਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ।ਮਨੋਰੋਗੀ ਮਰੀਜ਼ਾਂ ਨੇ ਵੀ ਦੋਵਾਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।
ਇਸ ਮੌਕੇ ਡਾ. ਸਵਿੰਦਰ ਸਿੰਘ, ਡਾ. ਸੰਜੈ ਕੁਮਾਰ, ਸੰਜੀਵ ਹਸਤੀਰ, ਮੈਡਮ ਖਾਲਸਾ, ਸੁਰਿੰਦਰਪਾਲ ਸਿੰਘ, ਜਗਦੀਸ਼ ਠਾਕੁਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media