Monday, July 6, 2026

ਜੂਨ ਤੇ ਜੁਲਾਈ ‘ਚ ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ – ਐਸ.ਐਸ.ਪੀ

ਨਵਾਂਸ਼ਹਿਰ,12 ਅਗਸਤ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਲਕਾ ਮੀਨਾ ਆਈ.ਪੀ.ਐਸ ਨੇ ਦੱਸਿਆ ਹੈ ਕਿ ਜਿਲਾ ਸ਼.ਭ.ਸ ਨਗਰ ਵਿੱਚ ਅਹਿਮ ਡਿਊਟੀਆਂ ‘ਤੇ ਤਾਇਨਾਤ ਕਰਮਚਾਰੀਆਂ ਜਿੰਨਾਂ ਵਿੱਚ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਰੀਡਰ ਐਸ.ਐਸ.ਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸਬ ਇੰਸਪੈਕਟਰ ਰਾਧੇ ਸ਼ਾਮ ਇੰਚਾਰਜ਼ ਵੁਮੈਨ ਸੈਲ ਨਵਾਂਸ਼ਹਿਰ, ਏ.ਐਸ.ਆਈ ਫੁੰਮਣ ਸਿੰਘ ਇੰਚਾਰਜ ਵੀ.ਆਰ.ਕੇ ਦਫਤਰ ਡੀ.ਪੀ.ਓ ਨਵਾਂਸ਼ਹਿਰ, ਏ.ਐਸ.ਆਈ ਸੁਖਦੇਵ ਸਿੰਘ ਥਾਣਾ ਸਿਟੀ ਨਵਾਂਸ਼ਹਿਰ, ਏ.ਐਸ.ਆਈ ਜਸਵਿੰਦਰ ਸਿੰਘ ਥਾਣਾ ਸਿਟੀ ਨਵਾਂਸ਼ਹਿਰ, ਮੁੱਖ ਸਿਪਾਹੀ ਸ਼ਕਤੀ ਕੁਮਾਰ ਨਾਇਬ ਰੀਡਰ ਉਪ-ਕਪਤਾਨ ਪੁਲਿਸ ਸਥਾਨਿਕ ਜਿਲਾ ਸ਼.ਭ.ਨਗਰ ਸ਼ਾਮਲ ਹਨ, ਨੂੰ ਜੂਨ ਅਤੇ ਜੁਲਾਈ ਦੋਰਾਨ ਆਪਣੀ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਪੇਸ਼ ਕਰਨ ‘ਤੇ ਸਨਮਾਨਿਤ ਕੀਤਾ ਗਿਆ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਧੀਆ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਹਰੇਕ ਮਹੀਨੇ ਸਨਮਾਨਿਤ ਕੀਤਾ ਜਾਵੇਗਾ।
                       ਇਸ ਮੋਕੇ ਵਜੀਰ ਸਿੰਘ ਖਹਿਰਾ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਜਿਲਾ ਸ਼.ਭ.ਸ ਨਗਰ, ਮਨਵਿੰਦਰਬੀਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਥਾਨਿਕ ਜਿਲਾ ਸ਼.ਭ.ਸ ਨਗਰ, ਪਿਰਥੀਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਪੀ.ਬੀ.ਆਈ ਜਿਲਾ ਸ਼.ਭ.ਸ ਨਗਰ ਅਤੇ ਲਖਵੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਐਨ.ਡੀ.ਪੀ.ਐਸ ਐਕਟ ਜਿਲਾ ਸ਼.ਭ.ਸ ਨਗਰ ਵੀ ਮੋਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …