ਅੰਮ੍ਰਿਤਸਰ, 21 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਪੰਜਾਬ ਸਰਕਾਰ ਦੇ ਸਿਹਤ ਮੰਤਰਾਲੇ ਦੀਆਂ ਗਾਈਡਲਾਈਨਜ਼ ਅਨੁਸਾਰ ਸਮੂਹ
ਸਟਾਫ਼ ਨੂੰ ਕੋਵਿਡ-19 ਵੈਕਸੀਨੇਸ਼ਨ ਲਗਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਵੈਕਸੀਨੇਸ਼ਨ ਕੈਂਪ ਦੀ ਆਰੰਭਤਾ ਮੌਕੇ ਇਹ ਸਾਂਝਾ ਕੀਤਾ ਕਿ ਸੰਸਥਾ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਅਤੇ ਬੱਚਿਆਂ ਦੀ ਸੁਰੱਖਿਆ ਲਈ ਸੰਸਥਾਂ ਵੱਲੋਂ ਪਹਿਲਾਂ ਹੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਆਰ.ਟੀ -ਪੀ.ਸੀ.ਆਰ ਟੈਸਟਿੰਗ ਸਮੇਂ ਸਮੇਂ ਕਰਵਾਈ ਜਾ ਰਹੀ ਹੈ।
ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਕੋਵਿਡ-19 ਦੇ ਜੋਖਮ ਨੂੰ ਘਟਾਉਣ ਲਈ ਸਾਨੂੰ ਨਿੱਜੀ ਤੌਰ ’ਤੇ ਹਰੇਕ ਨਾਗਰਿਕ ਨੂੰ ਸਭ ਤੋਂ ਪਹਿਲਾ ਸਿਹਤ ਸੁਝਾਆਂਵਾਂ ਦਾ ਪਾਲਣ ਕਰਨਾ ਜਰੂਰੀ ਹੋਵੇਗਾ।
ਇਸ ਮੌਕੇ ਪ੍ਰਿੰਸੀਪਲ ਨੇ ਚਵਿੰਡਾ ਦੇਵੀ ਕਮਿਊਨਿਟੀ ਹੈਲਥ ਸੈਂਟਰ ਤੋਂ ਡਾ. ਬਖਸ਼ੀਸ਼ ਕੌਰ, ਏ.ਐਨ.ਐਮ ਕਿਰਨ ਬਾਲਾ, ਲਲਿਤਾ ਸ਼ਰਮਾ ਆਸ਼ਾ ਸੁਪਰਵਾਈਜਰ, ਬਿੰਦਰ ਕੌਰ ਆਸ਼ਾ ਵਰਕਰ, ਮਲਵਿੰਦਰਜੀਤ ਕੌਰ ਆਸ਼ਾ ਵਰਕਰ ਆਦਿ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਅਤੇ ਇਹ ਸਪੱਸ਼ਟ ਕੀਤਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਭਵਿੱਖ ’ਚ ਵੀ ਇਲਾਕੇ ਦੇ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਿਹਤ ਉਪਰ ਡਟ ਕੇ ਪਹਿਰਾ ਦੇਣਗੀਆਂ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media