ਵਿਦਿਆਰਥੀਆਂ ਨੇ ਅਨੁਸ਼ਾਸਨ ’ਚ ਰਹਿ ਕੇ ਵੈਕਸੀਨੇਸ਼ਨ ਲਗਵਾਈ – ਡਾ. ਮਹਿਲ ਸਿੰਘ
ਅੰਮ੍ਰਿਤਸਰ, 21 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ
ਨੇ ਦੱਸਿਆ ਕਿ ਡੀ.ਪੀ.ਆਈ (ਕਾਲਜਾਂ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋ ਰਹੇ ਕਾਲਜਾਂ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜਰੂਰੀ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਪਹਿਲਾਂ ਕਾਲਜ ’ਚ ਪੰਜ ਕੈਂਪ ਲਗਾਏ ਗਏ ਸਨ।ਜਿੰਨਾਂ ਵਿਚ ਪਹਿਲਾਂ ਸਟਾਫ ਅਤੇ ਬਾਅਦ ’ਚ ਵਿਦਿਆਰਥੀਆਂ ਨੂੰ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਲਗਾਈ ਗਈ ਹੈ।ਅੱਜ ਲਗਾਏ ਗਏ ਕੈਂਪ ਦੌਰਾਨ 220 ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ ਹੈ। ਨਵੇਂ ਸੈਸ਼ਨ ’ਚ ਕਾਲਜ ਆਉਣ ਵਾਲੇ ਹਰ ਵਿਦਿਆਰਥੀ ਲਈ ਵੈਕਸੀਨ ਦਾ ਟੀਕਾ ਲਗਾਉਣਾ ਲਾਜਮੀ ਹੋਵੇਗਾ, ਕਾਲਜ ਦੇ ਸਮੂਹ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਨੇ ਵੈਕਸੀਨ ਲਗਾ ਲਈ ਹੈ।ਪਰ ਕੁੱਝ ਵਿਦਿਆਰਥੀਆਂ ਨੂੰ ਵੈਕਸੀਨ ਦੀ ਸਪਲਾਈ ਘਟਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਮੁਸ਼ਕਿਲ ਆ ਰਹੀ ਸੀ ਜਿਸ ਕਰਕੇ ਸਿਵਲ ਸਰਜਨ ਨੂੰ ਕਾਲਜ ਵਿਖੇ ਵਿਦਿਆਰਥੀਆਂ ਲਈ ਵਿਸ਼ੇਸ਼ ਟੀਕਾਕਰਣ ਕੈਂਪ ਲਗਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਦੇ ਨਿਰਦੇਸ਼ਾਂ ਅਧੀਨ ਯੂ. ਪੀ. ਐੱਚ. ਸੀ. ਪੁਤਲੀਘਰ ਦੇ ਆਰ.ਐਮ.ਓ ਡਾ. ਨਿਸ਼ਾ ਰਾਣੀ, ਐਲ.ਐਚ.ਵੀ. ਗੁਰਬਿੰਦਰ ਕੌਰ, ਸਟਾਫ ਨਰਸ ਤੇਜਵੰਤ ਕੌਰ ਅਤੇ ਆਸ਼ਾ ਵਰਕਰ ਹਰਕਿਰਨ ਕੌਰ ਅਧਾਰਿਤ ਟੀਮ ਨੇ ਅਜ ਕਾਲਜ ਦੀ ਡਿਸਪੈਂਸਰੀ ਵਿਖੇ ਇਹ ਕੈਂਪ ਲਗਾ ਕੇ 220 ਵਿਦਿਆਰਥੀਆਂ ਨੂੰ ਕੋਵਾਸ਼ੀਲਡ ਵੈਕਸੀਨ ਦੇ ਟੀਕੇ ਲਗਾਏ।
ਕੈਂਪ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਯੂਨਾਇਟਿਡ ਵੇਅ ਔਫ ਮੁੰਬਈ ਵਲੋਂ ਚਲਾਏ ਜਾ ਰਹੇ ਸਟੋਪ ਦਾ ਸਪਰੈਡ ਪ੍ਰੋਜੈਕਟ ਅਧੀਨ ਸੋਸ਼ਲ ਵਰਕਰ ਕਿਰਨ ਸਿੰਘ ਅਤੇ ਜਗਦੀਸ਼ ਬੰਗਾ ਨੇ ਕੈਂਪ ਵਿਚ ਆ ਕੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਪ੍ਰਤੀ ਜਾਗਰੂਕ ਵੀ ਕੀਤਾ ਅਤੇ ਸਟਾਫ ਦੀ ਮਦਦ ਵੀ ਕੀਤੀ।ਇਸ ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ ਡਾ. ਚਰਨਜੀਤ ਸਿੰਘ, ਡਰੈਸਰ ਸੁਖਵਿੰਦਰ ਕੌਰ ਅਤੇ ਰਜਿਸਟਰੇਸ਼ਨ ਵੈਰੀਫੀਕੇਸ਼ਨ ਲਈ ਲਕਸ਼ਮਣ ਨੇ ਟੀਮ ਦਾ ਸਾਥ ਦਿੱਤਾ।ਅਮਰੀਕ ਸਿੰਘ ਦੀ ਅਗਵਾਈ ਵਿਚ ਕਾਲਜ ਦੀ ਸਕਿਉਰਟੀ ਟੀਮ ਨੇ ਵੀ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।
Punjab Post Daily Online Newspaper & Print Media