Tuesday, July 28, 2026

ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨ ਦਾ ਸਤਵਾਂ ਟੀਕਾਕਰਨ ਕੈਂਪ

ਨਵੇਂ ਆਏ ਵਿਦਿਆਰਥੀਆਂ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ – ਪ੍ਰਿੰਸੀਪਲ ਡਾ. ਮਹਿਲ ਸਿੰਘ

ਅੰਮ੍ਰਿਤਸਰ, 26 ਅਗਸਤ (ਖੁਰਮਣੀਆਂ) – ਕੋਰੋਨਾ ਮਹਾਂਮਾਰੀ ਤੋਂ ਬਚਾਅ ਕਾਰਜਾਂ ਦਾ ਹਿੱਸਾ ਬਣਦਿਆਂ ਖ਼ਾਲਸਾ ਕਾਲਜ ਵਿਖੇ ਕੋਰੋਨਾ ਵੈਕਸੀਨੇਸ਼ਨ ਦਾ 7ਵਾਂ ਵਿਸ਼ੇਸ਼ ਕੈਂਪ ਲਗਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੂਰੇ ਦੇਸ਼ ਵਿਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।ਡੀ.ਪੀ.ਆਈ (ਕਾਲਜਾਂ) ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋ ਰਹੇ ਕਾਲਜਾਂ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਉਣੀ ਜਰੂਰੀ ਹੈ।
                 ਡਾ. ਮਹਿਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਤੋਂ ਪਹਿਲਾਂ ਕਾਲਜ ਵਿਚ 6 ਵਿਸ਼ੇਸ਼ ਕੈਂਪ ਲਗਾਏ ਗਏ ਸਨ।ਜਿੰਨਾਂ ਵਿਚ ਪਹਿਲਾਂ ਸਟਾਫ ਅਤੇ ਬਾਅਦ ਵਿਚ ਵਿਦਿਆਰਥੀਆਂ ਨੂੰ ਵੱਡੇ ਪੱਧਰ ‘ਤੇ ਵੈਕਸੀਨੇਸ਼ਨ ਲਗਾਈ ਗਈ ਹੈ।ਅੱਜ 26 ਅਗਸਤ ਨੂੰ ਫਿਰ ਵਿਦਿਆਰਥੀਆਂ ਲਈ ਇਕ ਦਿਨਾਂ ਵਿਸ਼ੇਸ਼ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ।ਜਿਸ ਦੌਰਾਨ ਦੋ ਸੌ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਲਗਾਈ ਗਈ ਹੈ।ਯੂ.ਪੀ.ਐਚ.ਸੀ ਪੁਤਲੀਘਰ ਦੇ ਆਰ.ਐਮ.ਓ ਡਾ. ਨਿਸ਼ਾ ਰਾਣੀ, ਐਲ.ਐਚ.ਵੀ ਗੁਰਬਿੰਦਰ ਕੌਰ ਅਤੇ ਸਟਾਫ ਨਰਸ ਤੇਜਵੰਤ ਕੌਰ ਅਧਾਰਿਤ ਟੀਮ ਨੇ ਅੱਜ ਕਾਲਜ ਦੀ ਡਿਸਪੈਂਸਰੀ ਵਿਖੇ ਇਹ ਕੈਂਪ ਲਗਾ ਕੇ ਦੋ ਸੌ ਵਿਦਿਆਰਥੀਆਂ ਨੂੰ ਕੋਵਾਸ਼ੀਲਡ ਵੈਕਸੀਨ ਦੇ ਟੀਕੇ ਲਗਾਏ।
                    ਇਸ ਕੈਂਪ ਦੌਰਾਨ ਕਾਲਜ ਡਿਸਪੈਂਸਰੀ ਦੇ ਇੰਚਾਰਜ ਡਾ. ਚਰਨਜੀਤ ਸਿੰਘ, ਡਰੈਸਰ ਸੁਖਵਿੰਦਰ ਕੌਰ ਅਤੇ ਰਜਿਸਟਰੇਸ਼ਨ ਵੈਰੀਫੀਕੇਸ਼ਨ ਲਈ ਲਕਸ਼ਮਣ ਨੇ ਟੀਮ ਦਾ ਸਾਥ ਦਿੱਤਾ।ਅਮਰੀਕ ਸਿੰਘ ਦੀ ਅਗਵਾਈ ਵਿਚ ਕਾਲਜ ਦੀ ਸਕਿਉਰਟੀ ਟੀਮ ਨੇ ਵੀ ਡਸਿਪਲਿਨ ਡਿਊਟੀ ਦੇ ਕੇ ਬਾਹਰੋਂ ਆਈ ਟੀਮ ਦਾ ਸਾਥ ਦਿੱਤਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …