Wednesday, April 29, 2026

ਨਵਾਂਸ਼ਹਿਰ ’ਚ ਪੰਜਾਬ ਦੀ ਪਹਿਲੀ ‘ਲੈਬ ਆਨ ਵ੍ਹੀਲਜ਼’ ਦਾ ਹੋਇਆ ਆਗਾਜ਼

ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਨੇ ਝੰਡੀ ਦੇ ਕੇ ਕੀਤੀ ਰਵਾਨਾ

ਨਵਾਂਸ਼ਹਿਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਉਸ ਵੇਲੇ ਯਾਦਗਾਰੀ ਹੋ ਨਿੱਬੜਿਆ, ਜਦੋਂ ਨਵਾਂਸ਼ਹਿਰ ਤੋਂ ਪੰਜਾਬ ਦੀ ਪਹਿਲੀ ਅਤੇ ਨਿਵੇਕਲੀ ‘ਚੱਲਦੀ-ਫਿਰਦੀ ਕੰਪਿਊਟਰ ਅਤੇ ਵਿਗਿਆਨਕ ਪ੍ਰਯੋਗਸ਼ਾਲਾ’ (ਕੰਪਿਊਟਰ ਐਂਡ ਸਾਇੰਸ ਲੈਬ ਆਨ ਵ੍ਹੀਲਜ਼) ਦਾ ਸ਼ੁੱਭ ਆਰੰਭ ਕੀਤਾ ਗਿਆ। ਕਰੀਬ 48 ਲੱਖ ਦੀ ਲਾਗਤ ਵਾਲੀ ਇਸ ਵਿਲੱਖਣ ਲੈਬ ਨੂੰ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਦੋ ਭਾਗਾਂ ਵਿਚ ਵੰਡੀ ਹੋਈ ਇਸ ਏਅਰ ਕੰਡੀਸ਼ਨਡ ਮੋਬਾਈਲ ਲੈਬ ਦੇ ਕੰਪਿਊਟਰ ਸੈਕਸ਼ਨ ਵਿਚ ਐਲ.ਈ. ਡੀ ਤੋਂ ਇਲਾਵਾ ਵਾਈ-ਫਾਈ ਪਿ੍ਰੰਟਰ ਅਤੇ ਹੋਰਨਾਂ ਸੁਵਿਧਾਵਾਂ ਨਾਲ ਲੈਸ 12 ਅਤਿ-ਆਧੁਨਿਕ ਕੰਪਿੳੂਟਰ ਹਨ ਜਦਕਿ ਸਾਇੰਸ ਸੈਕਸ਼ਨ ਵਿਚ ਵਿਗਿਆਨ ਦੇ ਬੇਸਿਕ ਮਾਡਲ ਤੇ ਯੰਤਰ ਹਨ, ਜਿਨ੍ਹਾਂ ਵਿਚ ਆਈ ਟੈਸਟਿੰਗ, ਮਾਈਕ੍ਰੋਸਕੋਪ, ਡੇ ਐਂਡ ਨਾਈਟ ਗਲੋਬ ਤੋਂ ਇਲਾਵਾ ਮਨੁੱਖੀ ਸਰੀਰ, ਦਿਲ, ਡੀ.ਐਨ.ਏ, ਸਕੈਲਟਨ, ਧਰਤੀ ਅਤੇ ਰਾਕੇਟ ਸਟੱਡੀ ਆਦਿ ਦੇ ਮਾਡਲ ਸ਼ਾਮਿਲ ਹਨ।ਇਕ ਮਾਹਿਰ ਕੰਪਿਊਟਰ ਟੀਚਰ ਅਤੇ ਇਕ ਸਾਇੰਸ ਅਧਿਆਪਕ ਇਸ ਲੈਬ ਦੇ ਨਾਲ ਹੋਣਗੇ।
                ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਅਣਥੱਕ ਯਤਨਾਂ ਸਦਕਾ ਹੋਂਦ ਵਿਚ ਆਇਆ ਇਹ ਐਂਡਵਾਂਸ ਟੈਕਨਾਲੋਜੀ ਪ੍ਰਾਜੈਕਟ 2018 ਵਿਚ ਸ਼ੁਰੂ ਕੀਤਾ ਗਿਆ ਸੀ, ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਇਸ ਨੂੰ ਮੁਕੰਮਲ ਹੋਣ ਵਿਚ ਕੁਝ ਸਮਾਂ ਲੱਗਿਆ।ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਰਾਜ ਸਭਾ ਮੈਂਬਰ ਕੇ.ਟੀ.ਐਸ ਤੁਲਸੀ ਵੱਲੋਂ 21.20 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਗਿਆ ਹੈ, ਜਦਕਿ ਬਾਕੀ ਖ਼ਰਚਾ ਜ਼ਿਲ੍ਹਾ ਮਿਨਰਲ ਫੰਡ ਵਿਚੋਂ ਕੀਤਾ ਗਿਆ ਹੈ।ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ‘ਚ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।
            ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਲੈਬ ਜ਼ਿਲ੍ਹੇ ਦੇ 211 ਸੀਨੀਅਰ ਸੈਕੰਡਰੀ ਅਤੇ 423 ਪ੍ਰਾਇਮਰੀ ਸਕੂਲਾਂ ਨੂੰ ਕਵਰ ਕਰੇਗ ਅਤੇਜ਼ਿਲ੍ਹੇ ਦੇ 106 ਮਿਡਲ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਰੈਗੂਲਰ ਸਟੱਡੀ ਨਾਲ ਜੋੜੇਗੀ।
             ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਡਾ. ਗੁਰਨਾਮ ਸਿੰਘ ਸੈਣੀ, ਕੇਵਲ ਸਿੰਘ ਖਟਕੜ, ਜੋਗਿੰਦਰ ਸਿੰਘ ਭਗੌਰਾਂ, ਕੌਂਸਲਰ ਚੇਤ ਰਾਮ ਰਤਨ, ਪਿ੍ਰੰਸੀਪਲ ਸਰਬਜੀਤ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ, ਐਸ.ਡੀ.ਓ ਬਲਵਿੰਦਰ ਕੁਮਾਰ, ਪ੍ਰੋ. ਐਸ.ਐਸ ਗਿੱਧਾ, ਅਸ਼ਵਨੀ ਜੋਸ਼ੀ, ਡਾ. ਅਗਨੀਹੋਤਰੀ, ਸਤਨਾਮ ਸਿੰਘ, ਜਸਵਿੰਦਰ ਸਿੰਘ, ਹਰੀਕ੍ਰਿਸ਼ਨ, ਰਣਜੀਤ ਕੌਰ, ਯੂਨਿਸ, ਜਤਿੰਦਰ ਕੌਰ ਅਤੇ ਹੋਰਨਾਂ ਸ਼ਖਸੀਅਤਾ ਤੋਂ ਇਲਾਵਾ ਨਵਾਂਸ਼ਹਿਰ ਅਤੇ ਰਾਹੋਂ ਦੇ ਕੌਂਸਲਰ, ਸੰਮਤੀ ਮੈਂਬਰ, ਪਿੰਡਾਂ ਦੇ ਸਰਪੰਚ-ਪੰਚ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …