Tuesday, November 24, 2026

ਟੀ.ਬੀ ਰੋਗ ਦੇ ਜੜ ਤੋਂ ਖਤਮੇ ਲਈ ਐਕਟਿਵ ਕੇਸ ਫਾਈਡਿੰਗ ਮੁਹਿੰਮ ਸ਼ੁਰੂ – ਡਾ. ਹਰਵਿੰਦਰ ਸਿੰਘ

ਪਠਾਨਕੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਅਤੇ ਐਸ.ਐਮ.ਓ ਡਾ. ਰਾਕੇਸ਼ ਸਰਪਾਲ ਦੀ ਮੌਜ਼ੂਦਗੀ ਵਿੱਚ ਟੀ.ਬੀ ਰੋਗ ਨੂੰ ਜੜ ਤੋਂ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿੰਮ 2 ਸਤੰਬਰ ਤੋਂ 1 ਨਵੰਬਰ 2021 ਤੱਕ ਚੱਲੇਗੀ।
                  ਇਸ ਮੁਹਿਮ ਦੌਰਾਨ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਘਰ ਘਰ ਜਾ ਕੇ ਟੀ.ਬੀ ਰੋਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਟੀ.ਬੀ ਰੋਗਾਂ ਦੇ ਸਾਰੇ ਮਰੀਜ਼ਾਂ ਨੂੰ ਹਸਪਤਾਲ ‘ਚ ਮੁਫਤ ਜਾਂਚ ਅਤੇ ਇਲਾਜ਼ ਕੀਤਾ ਜਾਵੇਗਾ।ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ 2 ਹਫਤਿਆਂ ਤੋ ਖਾਂਸੀ, ਬੁਖਾਰ, ਬਲਗਮ ਆਦਿ ਦੀ ਸ਼ਿਕਾਇਤ ਹੋਣ ‘ਤੇ ਬਲਗਮ ਦੀ ਜਾਂਚ ਅਤੇ ਛਾਤੀ ਦੇ ਐਕਸਰੇ ਤੋਂ ਇਸ ਬਿਮਾਰੀ ਦਾ ਪਤਾ ਲਗਾਈਆ ਜਾ ਸਕਦਾ ਹੈ।ਟੀ.ਬੀ ਦਾ ਰੋਗ ਇਲਾਜ ਯੋਗ ਹੈ, ਜਿਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …