ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਪਿੰਡ ਗੁਮਟਾਲਾ ਦੇ ਜੰਮਪਲ ਤੇ ਇਸ ਸਮੇਂ ਇੰਗ਼ਲੈਂਡ ਵਿਚ ਨਿਵਾਸ ਰੱਖਣ ਵਾਲੇ ਹਰਜੀਤ ਸਿੰਘ ਢਿੱਲੋਂ ਦੇ ਛੋਟੇ ਭਰਾ ਰਣਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ ‘ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਹ ਭਾਵੇਂ ਇੰਗਲੈਂਡ ਰਹਿੰਦੇ ਸਨ, ਪਰ ਉਨ੍ਹਾਂ ਦਾ ਦਿਲ ਪਿੰਡ ਵਿਚ ਧੜਕਦਾ ਸੀ ਤੇ ਉਹ ਹਰ ਚਾਰ ਪੰਜ ਮਹੀਨੇ ਬਾਅਦ ਪਿੰਡ ਫੇਰੀ ਜਰੂਰ ਪਾਉਂਦੇ ਸਨ ਤੇ ਸਭ ਪਿੰਡ ਵਾਸੀਆਂ ਨੂੰ ਮਿਲਦੇ ਸਨ।
ਉਹ ਪਿੱਛੇ ਸੁਪਤਨੀ ਬੀਬੀ ਜਸਪਾਲ ਕੌਰ, ਬੇਟੇ ਗੁਰਪ੍ਰਤਾਪ ਸਿੰਘ ਢਿੱਲੋਂ ਤੇ ਬਲਰਾਜ ਸਿੰਘ ਢਿੱਲੋਂ ਛੱਡ ਗਏ ਹਨ।ਉਨ੍ਹਾਂ ਦਾ ਭਣੇਵਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿਲ ਆਮ ਪਾਰਟੀ ਦੇ ਲੀਗਲ ਸੈਲ ਦਾ ਮੁੱਖੀ ਹੈ।
ਰਣਜੀਤ ਸਿੰਘ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਚਾਚਾ ਪਾਲ ਸਿੰਘ ਢਿੱਲੋਂ, ਚਚੇਰੇ ਭਰਾਵਾਂ ਮਨਮੋਹਨ ਸਿੰਘ ਢਿੱਲੋਂ, ਕੰਵਲਜੀਤ ਸਿੰਘ ਢਿੱਲੋਂ, ਕਨੇਡਾ ਵਿੱਚ ਨਿਵਾਸ ਕਰਨ ਵਾਲੇ ਕਰਮਬੀਰ ਸਿੰਘ ਸਰਕਾਰੀਆ, ਬੱਬੀ ਸਰਕਾਰੀਆ, ਪ੍ਰਿੰਸ ਸਰਕਾਰੀਆ, ਹਰਦਿਆਲ ਸਿੰਘ ਸਰਕਾਰੀਆ, ਵਿਕਰਮ ਸਿੰਘ ਸਰਕਾਰੀਆ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਕੌਂਸਲਰ ਹਰਪਨ ਔਜਲਾ, ਕਵੀ ਹਰੀ ਸਿੰਘ ਗਰੀਬ ਸਰਕਾਰੀਆ ਆਦਿ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media