Sunday, September 20, 2026

ਕੌਂਸਲਰ ਸ਼੍ਰੀਮਤੀ ਕਾਜ਼ਲ ਨਗਰ ਨਿਗਮ ਜਲ ਸਪਲਾਈ, ਸੀਵਰੇਜ਼ ਤੇ ਵਰਕਸ਼ਾਪ ਸਬ ਕਮੇਟੀ ਡਿਪਟੀ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦੇ ਜਲ ਸਪਲਾਈ, ਸੀਵਰੇਜ਼ ਤੇ ਵਰਕਸ਼ਾਪ ਸਬ ਕਮੇਟੀ ਦੇ ਡਿਪਟੀ ਚੇਅਰਮੈਨ ਕੌਂਸਲਰ ਨਵਦੀਪ ਸਿੰਘ ਹੁੰਦਲ ਦੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਵਜੋਂ ਨਿਯੁੱਕਤੀ ਉਪਰੰਤ ਉਹਨਾਂ ਦੀ ਥਾਂ ‘ਤੇ ਸ਼੍ਰੀਮਤੀ ਕਾਜ਼ਲ ਕੌਂਸਲਰ ਵਾਰਡ ਨੰ. 7 ਨੂੰ ਡਿਪਟੀ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਰਣਜੀਤ ਐਵੀਨਿਊ ਦਫ਼ਤਰ ਵਿਖੇ ਪੁੱਜਣ ‘ਤੇ ਮੇਅਰ ਰਿੰਟੂ ਅਤੇ ਕੌਂਸਲਰਾਂ ਵਲੋਂ ਸ਼੍ਰੀਮਤੀ ਕਾਜਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵੀਂ ਜਿੰਮੇਵਾਰੀ ਦੀ ਵਧਾਈ ਦਿੱਤੀ ਗਈ।
                ਇਸ ਮੌਕੇ ਕੌਂਸਲਰ ਮਹੇਸ਼ ਖੰਨਾ, ਸੁਖਦੇਵ ਸਿੰਘ ਚਾਹਲ, ਦਲਬੀਰ ਸਿੰਘ ਮੰਮਣਕੇ, ਪ੍ਰਿੰਯਕਾ ਸ਼ਰਮਾ, ਬਲਵਿੰਦਰ ਸਿੰਘ ਗਿੱਲ, ਜਤਿੰਦਰ ਸਿੰਘ ਮੋਤੀ ਭਾਟੀਆ, ਸੰਦੀਪ ਰਿੰਕਾ, ਜਸਬੀਰ ਸਿੰਘ ਨਿਜ਼ਾਮਪੁਰੀਆਂ, ਵਿਜੈ ਉਮਟ, ਜਸਵਿੰਦਰ ਸ਼ੇਰਗਿੱਲ, ਇੰਦਰਜੀਤ ਬੋਬੀ, ਗਰੀਸ਼ ਸ਼ਰਮਾ, ਸੰਦੀਪ ਸ਼ਾਹ, ਸੰਜੀਵ ਟਾਂਗਰੀ ਆਦਿ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …