Sunday, September 20, 2026

ਪਹਿਲੇ ਮੈਗਾ ਰੁਜ਼ਗਾਰ ਮੇਲੇ ਦੀ ਸ਼ਾਨਦਾਰ ਸ਼ੁਰੂਆਤ- ਪਹਿਲੇ ਦਿਨ ਹੀ 1521 ਨੌਜਵਾਨਾਂ ਦੀ ਨੌਕਰੀ ਲਈ ਚੋਣ

4 ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ’ਤੇ ਹੋਵੇਗੀ ਭਰਤੀ

ਕਪੂਰਥਲਾ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ 9 ਤੋਂ 17 ਸਤੰਬਰ ਤੱਕ ਕਰਵਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਵਿਚ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪਹਿਲੇ ਰੁਜ਼ਗਾਰ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ, ਜਿਸ ਵਿਚ ਪਹਿਲੇ ਦਿਨ ਹੀ 1521 ਨੌਜਵਾਨਾਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਨੌਕਰੀ ਲਈ ਚੋਣ ਕੀਤੀ ਗਈ।
               ਭਾਰੀ ਮੀਂਹ ਦੇ ਬਾਵਜ਼ੂਦ ਨੌਜਵਾਨਾਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ।ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬੱਚਿਆਂ ਨੂੰ ਦੂਰ ਦੁਰਾਡੇ ਖੇਤਰਾਂ ਤੋਂ ਲਿਆਉਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
                 ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਜਿਥੇ 1263 ਬੱਚਿਆਂ ਨੇ ਨਿੱਜੀ ਤੌਰ ’ਤੇ ਆ ਕੇ ਨੌਕਰੀ ਲਈ ਇੰਟਰਵਿਊ ਦਿੱਤੀ ਉੱਥੇ ਹੀ 716 ਬੱਚਿਆਂ ਨੇ ਵਰਚੁਅਲ ਤਰੀਕੇ ਨਾਲ ਇੰਟਰਵਿਊ ਵਿੱਚ ਭਾਗ ਲਿਆ।ਇਸ ਤਰਾਂ ਕੁੱਲ 1979 ਬੱਚਿਆਂ ਵਿਚੋਂ 1521 ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ।
ਜਿਹੜੀਆਂ ਕੰਪਨੀਆਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਉਨਾਂ ਵਿੱਚ ਟੈਕ ਮਹਿੰਦਰਾ, ਆਈ.ਟੀ.ਸੀ, ਜੇ.ਸੀ.ਟੀ ਹਮੀਰਾ, ਐਮਾਜੋਨ ਪੇਅ, ਐਨ.ਆਈ.ਆਈ.ਟੀ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਇੰਸਇੰਡ ਬੈਂਕ, ਸਕਿਊਰਡ ਮੀਟਰਜ਼ ਲਿਮ., ਏਵਨ ਜੀ, ਪੁਖਰਾਜ, ਐਸ.ਬੀ.ਆਈ ਲਾਈਫ, ਵਰਧਮਾਨ ਟੈਕਸਟਾਇਲ, ਚੈਕਮੈਟ, ਏਜ਼ਾਇਲ, ਕੋਟੈਕ ਮਹਿੰਦਰਾ, ਰਿਲਾਇੰਸ ਨਿਪੁੰਨ, ਐਸ.ਡੀ.ਕੋਟੈਕਸ, ਰੈਕਸਟੈਪ, ਕੰਪੈਕਟ ਸਾਇਨਰਜੀ, ਡਾਇਮੰਡ ਵਰਲਡ, ਐਚ.ਡੀ.ਐਫ.ਸੀ ਬੈਂਕ, ਜਗਦੰਬੇ ਇੰਡਸਟਰੀਜ਼ ਸ਼ਾਮਿਲ ਹਨ।
                ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਮੇਅਰ ਕੁਲਵੰਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਨੇ ਮੇਲੇ ਦੌਰਾਨ ਸ਼ਿਰਕਤ ਕਰਕੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ।
               ਡਿਪਟੀ ਕਮਿਸ਼ਨਰ ਨੇ 9 ਤੋਂ 17 ਸਤੰਬਰ ਦੇ ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
                  ਜਿਲ੍ਹਾ ਰੁਜ਼ਗਾਰ ਬਿਊਰੋ ਦੀ ਮੁਖੀ ਸ੍ਰੀਮਤੀ ਨੀਲਮ ਮਹੇ ਨੇ ਕਿਹਾ ਕਿ ਕਪੂਰਥਲਾ ਵਿਖੇ ਇਹ ਮੇਲਾ 10 ਸਤੰਬਰ ਨੂੰ ਵੀ ਜਾਰੀ ਰਹੇਗਾ।ਇਸ ਪਿੱਛੋਂ 14 ਸਤੰਬਰ ਨੂੰ ਐਸ.ਡੀ ਕਾਲਜ ਸੁਲਤਾਨਪੁਰ ਲੋਧੀ, 16 ਤੇ 17 ਸਤੰਬਰ ਨੂੰ ਰਾਮਗੜੀਆ ਕਾਲਜ ਫਗਵਾੜਾ ਤੇ 17 ਸਤੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਹੋਵੇਗਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …