Wednesday, April 1, 2026

ਡੇਅਰੀ ਵਿਕਾਸ ਵਿਭਾਗ ਵਲੋਂ ਸਿਖਲਾਈ ਕੋਰਸ ਲਈ ਇੰਟਰਵਿਊ 15 ਤੇ 16 ਸਤੰਬਰ ਨੂੰ

ਕਪੂਰਥਲਾ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਡੇਅਰੀ ਵਿਕਾਸ ਵਿਭਾਗ ਵਲੋਂ ਲਾਭਪਾਤਰੀਆਂ ਲਈ ਸਾਰੇ ਸੈਂਟਰਾਂ ਤੋਂ ਦੋ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ, ਜੋ ਕਿ 20 ਸਤੰਬਰ ਤੋਂ ਸਿੱਖਲਾਈ ਸੈਂਟਰਾਂ ਫਗਵਾੜਾ ਅਤੇ ਤਰਨਤਾਰਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਇੰਟਰਵਿਊ 15 ਤੇ 16 ਸਤੰਬਰ ਨੂੰ ਹੋਵੇਗੀ।ਸਿਖਲਾਈ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਮੁਫਤ ਡੇਅਰੀ ਸਿਖਲਾਈ ਸਹੂਲਤ ਮਿਲੇਗੀ।ਜਿਸ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਰੀਫਰੈਸ਼ਮੈਂਟ, ਖਾਣੇ ਤੋਂ ਇਲਾਵਾ 2000/- ਰੁਪਏ ਵਜੀਫਾ ਵੀ ਦਿੱਤਾ ਜਾਵੇਗਾ।
                 ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਖਾਧ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
                   ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਅਕਤੀਆਂ (ਮਰਦ/ਔਰਤ) ਜੋ ਕਿ ਜਿਲ੍ਹਾ ਕਪੂਰਥਲਾ ਨਾਲ ਸਬੰਧਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਪੋਲੀ ਕਲੀਨਿਕ ਨੇੜੇ ਚਾਰ ਬੱਤੀ ਚੌਂਕ ਵਿਖੇ ਮਿਤੀ 15 ਤੇ 16 ਸਤੰਬਰ ਨੂੰ ਆਪਣਾ ਯੋਗਤਾ ਸਰਟੀਫਿਕੇਟ, ਅਨਸੂਚਿਤ ਜਾਤੀ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਦੀ ਪਾਸ ਬੁੱਕ ਅਤੇ ਦੋ ਪਾਸਪੋਰਟ ਫੋਟੋਆਂ ਲੈ ਕੇ ਸਵੇਰੇ 11 ਵਜੇ ਹਾਜ਼ਰ ਹੋਣ, ਤਾਂ ਜੋ ਵਿਭਾਗੀ ਕਮੇਟੀ ਵਲੋਂ ਚੋਣ ਉਪਰੰਤ ਸਬੰਧਤ ਟ੍ਰੇਨਿੰਗ ਸੈਟਰਾਂ ਨੂੰ ਟ੍ਰੇਨਿੰਗ ਲਈ ਸਿਫਾਰਸ਼ ਕੀਤੀ ਜਾ ਸਕੇ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …