ਅੰਮ੍ਰਿਤਸਰ, 17 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਅੰਗ੍ਰਜ਼ੀ ਵਿਭਾਗ ਵਲੋਂ ਕਵਿਤਾ ਉਚਾਰਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ’ਚ ਕਾਲਜ਼
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਅਤੇ ਪ੍ਰਧਾਨਗੀ ਪ੍ਰੋ. ਪ੍ਰਨੀਤ ਕੌਰ ਢਿੱਲੋਂ ਨੇ ਕੀਤੀ।ਪ੍ਰੋਗਰਾਮ ਦਾ ਆਗਾਜ਼ ਸ਼ਬਦ ਉਚਾਰਣ ਨਾਲ ਹੋਇਆ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਵਿੱਦਿਆ ਦਾ ਅਸਲ ਮੰਤਵ ਤਦ ਹੀ ਪੂਰਾ ਹੁੰਦਾ ਹੈ, ਜਦ ਵਿਦਿਆਰਥੀ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਹੁੰਦੇ ਹਨ ਅਤੇ ਸਮਾਜਿਕ ਮੁੱਦਿਆਂ ’ਤੇ ਆਪਣੇ ਪ੍ਰਤੀਕਰਮ ਸਾਹਿਤ ਕਲਾਵਾਂ ਦੇ ਰੂਪ ’ਚ ਪ੍ਰਗਟ ਕਰਦੇ ਹਨ।ਪ੍ਰੋ. ਪ੍ਰਨੀਤ ਕੌਰ ਢਿਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਦੱਸਿਆ ਕਿ ਕਵਿਤਾ ਵਡੇ ਸਰੋਕਾਰਾਂ ਨੂੰ ਥੋੜੇ ਸ਼ਬਦਾਂ ’ਚ ਕਹਿਣ ਦਾ ਇਕ ਵਿਸ਼ੇਸ਼ ਜ਼ਰੀਆ ਹੈ, ਉਨ੍ਹਾਂ ਨੇ ਸਹਿ ਪਾਠ ਗਤੀਵਿਧੀਆਂ ਨੂੰ ਇਕ ਵਿਸੇਸ਼ ਅਵਸਰ ਦੱਸਿਆ ਅਤੇ ਬੱਚਿਆਂ ਨੂੰ ਇਨ੍ਹਾਂ ’ਚ ਭਾਗ ਲੈਣ ਲਈ ਪ੍ਰੇਰਿਆ।
ਮੰਚ ਦਾ ਸੰਚਾਲਣ ਪ੍ਰੋ. ਪੂਜਾ ਕਾਲੀਆ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਪ੍ਰੋਗਰਾਮ ’ਚ ਵੱਖ-ਵੱਖ ਵਿਭਾਗਾਂ ਦੇ 54 ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਪ੍ਰੋ. (ਡਾ.) ਸਾਵੰਤ ਸਿੰਘ ਮੰਟੋ, ਪ੍ਰੋ. ਵਿਜੇ ਬਰਨਾਰਡ ਅਤੇ ਪ੍ਰੋ. ਹਰਸ਼ ਸਲਾਰੀਆ ਨੇ ਜੱਜ ਦੀ ਭੂਮਿਕਾ ਨਿਭਾਈ।
ਕਨਵੀਨਰ ਪ੍ਰੋ. ਮਲਕਿੰਦਰ ਸਿੰਘ ਨੇ ਪ੍ਰੋਗਰਾਮ ‘ਚ ਸ਼ਾਮਲ ਪ੍ਰਿੰਸੀਪਲ ਅਤੇ ਵਿਭਾਗ ਦੀ ਸੱਭਿਆਚਾਰਕ ਪ੍ਰੋਗਰਾਮ ਕਮੇਟੀ ਮੈਂਬਰ ਪ੍ਰੋ. ਦਲਜੀਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸੋਰਵ ਮੇਘ ਅਤੇ ਪ੍ਰੋ. ਮਰਕਸ ਆਦਿ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਵਿਦਿਆਰਥੀ ਹਰਮੀਤ ਸਿੰਘ, ਹਰਮਨ ਮਾਨ ਨੇ ਕ੍ਰਮਵਾਰ ਪਹਿਲਾ, ਦੂਜਾ ਸਥਾਨ ਹਾਸਲ ਕੀਤਾ ਜਦ ਕਿ ਰਵਗੁਣ ਅਤੇ ਵਿਦਿਆ ਨੇ ਮਿਲ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰੋ. (ਡਾ.) ਮਮਤਾ ਮਹਿੰਦਰੂ, ਪ੍ਰੋ. (ਡਾ.) ਜਸਵਿੰਦਰ ਕੌਰ, ਪ੍ਰੋ. ਰਾਵਨੀਤ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਜੈਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਨਵਨੀਤ ਕੌਰ ਸਮੇਤ 150 ਵੱਧ ਵਿਦਿਆਰਥੀਆਂ ਨੇ ਹਾਜ਼ਰੀ ਭਰੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media