Sunday, March 29, 2026

ਸੀਨੀਅਰ ਪੱਤਰਕਾਰ ਰਣਜੀਤ ਭਸੀਨ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਧੂਰੀ ਤੋਂ ਸੀਨੀਅਰ ਪੱਤਰਕਾਰ ਰਣਜੀਤ ਭਸੀਨ (63) ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਪੱਤਰਕਾਰ ਜਗਤ ਅੰਦਰ ਸੋਗ ਦੀ ਲਹਿਰ ਹੈ।ਇਲਾਕੇ ਦੀਆਂ ਸਮਾਜ ਸੇਵੀ, ਸਿਆਸੀ, ਧਾਰਮਿਕ ਜਥੇਬੰਦੀਆਂ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਸਾਥੀ ਰਣਜੀਤ ਭਸੀਨ ਦੇ ਬੇਵਕਤੀ ਚਲੇ ਜਾਣ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
                    ਪੱਤਰਕਾਰ ਦਵਿੰਦਰ ਵਸ਼ਿਸ਼ਟ, ਪੱਤਰਕਾਰ ਜਗਸੀਰ ਲੌਂਗੋਵਾਲ, ਪੱਤਰਕਾਰ ਸ਼ੇਰ ਸਿੰਘ ਖੰਨਾ, ਪੱਤਰਕਾਰ ਵਿਜੈ ਸ਼ਰਮਾ, ਪੱਤਰਕਾਰ ਜੁੰਮਾ ਸਿੰਘ, ਪੱਤਰਕਾਰ ਸੁਖਪਾਲ ਦਸੌੜ, ਪੱਤਰਕਾਰ ਮਨੋਜ ਸਿੰਗਲਾ, ਪੱਤਰਕਾਰ ਕਰਮ ਥਿੰਦ, ਪੱਤਰਕਾਰ ਜਗਤਾਰ ਸਿੰਘ, ਪੱਤਰਕਾਰ ਹਰਪਾਲ ਸਿੰਘ, ਪੱਤਰਕਾਰ ਵਿਨੋਦ ਸ਼ਰਮਾ, ਪੱਤਰਕਾਰ ਹਰਜੀਤ ਸ਼ਰਮਾ, ਪੱਤਰਕਾਰ ਰਵੀ ਗਰਗ, ਪੱਤਰਕਾਰ ਭਗਵੰਤ ਸ਼ਰਮਾ, ਪੱਤਰਕਾਰ ਗੁਰਪ੍ਰੀਤ ਸਿੰਘ ਖਾਲਸਾ, ਪੱਤਰਕਾਰ ਨੇਕ ਸਿੰਘ ਕ੍ਰਿਸ਼ਨ, ਪੱਤਰਕਾਰ ਪ੍ਰਦੀਪ ਸੱਪਲ ਤੇ ਪੱਤਰਕਾਰ ਕੁਲਦੀਪ ਅੱਤਰੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …