ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਅੱਜ ਜਿਲ੍ਹਾ ਸੰਗਰੂਰ ਦੀ ਸਾਰੀ ਯੂਥ ਕਾਂਗਰਸ ਟੀਮ ਵਲੋਂ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਕੈਬਨਿਟ ਮੰਤਰੀ
ਵਿਜੈ ਇੰਦਰ ਸਿੰਗਲਾ, ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ, ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ, ਵਿਧਾਇਕ ਦਲਵੀਰ ਸਿੰਘ ਗੋਲਡੀ, ਆਲ ਇੰਡੀਆ ਜਰਨਲ ਸੈਕਟਰੀ ਜਗਦੇਵ ਗਾਗਾ, ਜਿਲ੍ਹਾ ਯੂਥ ਕਾਂਗਰਸ ਦੇ ਇੰਚਾਰਜ ਦੀਪ ਟਿਵਾਣਾ ਦੀ ਅਗਵਾਈ ਵਿੱਚ ਯੂਥ ਕਾਂਗਰਸ ਦੀ ਟੀਮ ਨੇ ਕੌਲਾ ਪਾਰਕ ਵਿਖੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸਬਜ਼ੀਆਂ, ਸੁੱਕੀ ਦਾਲ, ਡੀਜ਼ਲ, ਪੈਟਰੋਲ ਅਤੇ ਤੇਲ ਵੰਡ ਕੇ ਪ੍ਰਦਰਸ਼ਨ ਕੀਤਾ।
ਬੱਬੂ ਵਲਜੋਤ ਪ੍ਰਧਾਨ ਹਲਕਾ ਯੂਥ ਕਾਂਗਰਸ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਦੀ ਗੂੰਗੀ ਤੇ ਬੋਲੀ ਕੇਂਦਰ ਸਰਕਾਰ ਨੇ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਕੀਤੀ ਜਾ ਰਹੀ ਮਹਿੰਗਾਈ ਕਾਰਨ ਹਰ ਇੱਕ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਇਸ ਮੌਕੇ ਮਿੱਠੂ ਲੱਡਾ ਸੈਕਟਰੀ ਪੰਜਾਬ, ਬਾਗੜੀਆ ਜਿਲ੍ਹਾ ਜਰਨਲ ਸਕੱਤਰ, ਕਾਕਾ ਤੂਰ ਜਿਲ੍ਹਾ ਜਨਰਲ ਸੈਕਟਰੀ, ਸੇਰਵਿੰਦਰ ਸਿੰਘ ਡਸਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਦਿੜ੍ਹਬਾ, ਸਿਮਰ ਸਿੰਘ ਸਮਰਾਉ ਜਿਲਾ ਜਰਨਲ ਸਕੱਤਰ, ਪ੍ਰਿਤਪਾਲ ਸਿੰਘ ਰੂਬਲ ਹਲਕਾ ਯੂਥ ਪ੍ਰਧਾਨ ਅਮਰਗੜ੍ਹ, ਬੱਬੂ ਭੁੱਲਰ ਪ੍ਰਧਾਨ ਸੁਨਾਮ ਯੂਥ ਕਾਂਗਰਸ, ਗੁਰਸੇਵਕ ਸਿੰਘ ਮੀਤ ਪ੍ਰਧਾਨ ਦਿੜ੍ਹਬਾ ਪ੍ਰਦੀਪ ਸਿੰਘ ਤੇਜਾ ਜਰਨਲ ਸੈਕਟਰੀ ਹਲਕਾ ਯੂਥ ਕਾਂਗਰਸ ਸੰਗਰੂਰ ਅਤੇ ਯੂਥ ਕਾਂਗਰਸ ਦੇ ਹੋਰ ਅਹੁੱਦੇਦਾਰ ਵੀ ਹਾਜ਼ਰ ਸਨ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media