ਅੰਮ੍ਰਿਤਸਰ 21 ਸਤੰਬਰ (ਸੁਖਬੀਰ ਸਿੰਘ) – 29 ਸਤੰਬਰ 2021 ਨੂੰ ਪੰਜਾਬ ਪ੍ਰੋਗਰੈਸਿਵ ਇਵੈਸਟਰ ਸਮਿਤ -2021 ਮਿੰਨੀ ਕੰਨਕਲੇਵ ਕਰਵਾਉਣ ਸਬੰਧੀ ਵਧੀਕ ਡਿਪਟੀ ਕਮਿਸਨਰ (ਜ) ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਜਿਸ ਦੌਰਾਨ ਜਿਲ੍ਹੇ ਨਾਲ ਸਬੰਧਤ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ‘ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਇਨ੍ਹਾਂ ਦਾ ਨਿਪਟਾਰਾ ਸਮਾਂਬਧ ਤਰੀਕੇ ਨਾਲ ਕਰਨ ਦੇ ਆਦਸ਼ ਦਿੱਤੇ ਗਏ।ਪੰਜਾਬ ਸਰਕਾਰ ਵਲੋਂ ਉਦਯੋਗਿਕ ਪਾਲਸੀ 2017 ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਸਬੰਧੀ ਉਦਯੋਗਪਤੀਆਂ ਨੂੰ ਜਾਣਕਾਰੀ ਦਿੰਦੇ ਹੋਏ ਜਿਲੇ ‘ਚ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ, ਸ਼ਾਲ ਕਲੱਬ ਤੋਂ ਪਿਆਰੇ ਲਾਲ ਸੇਠ, ਰਾਈਸ ਮਿੱਲਰ ਐਸੋਸੀਏਸਨ ਤੋਂ ਅਸ਼ੋਕ ਸੇਠੀ, ਸੰਦੀਪ ਖੋਸਲਾ, ਫੋਕਲ ਪੁਆਇੰਟ ਐਸੋਸੀਏਸ਼ਨ, ਧੀਰਜ ਕਾਕੜੀਆ ਨਿਊ ਫੋਕਲ ਪੁਆਇੰਟ ਐਸੋਸੀਏਸ਼ਨ, ਸੀ.ਆਈ.ਆਈ ਤੋਂ ਰਾਜੀਵ ਸਹਿਦੇਵ, ਸੰਜੇ ਮਹਿਰਾ ਪ੍ਰਧਾਨ ਵਾਰਪਨਿੰਟਗ ਐਸੋਸੀਏਸ਼ਨ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media