ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਸਾ ਦੇ ਸਰਪ੍ਰਸਤ ਓਮ ਪ੍ਰਕਾਸ ਸੋਨੀ ਦੇ ਉੱਪ ਮੁੱਖ ਮੰਤਰੀ ਬਣਨ ਤੇ ਰਾਸਾ ਜਿਲਾ ਅੰਮ੍ਰਿਤਸਰ,
ਗੁਰਦਾਸਪੁਰ ਦੇ ਮੈਂਬਰਾਂ ਵਲੋਂ ਪੰਜਾਬ ਰਾਸਾ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੋਤ ਸਿੰਘ ਕੋਹਲੀ ਦੀ ਅਗਵਾਈ ਵਿੱਚ ਸੋਨੀ ਨਿਵਾਸ ਪੁੱਜ ਕੇ ਵਿਕਾਸ ਸੋਨੀ ਨੂੰ ਸਨਮਾਨਿਤ ਕੀਤਾ।ਸੁਜੀਤ ਸ਼ਰਮਾ ਨੇ ਸਮੂਹ ਸੋਨੀ ਪਰਿਵਾਰ ਨੂੰ ਪੰਜਾਬ ਰਾਸਾ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਸੂਬਾ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਮਾਨ, ਸਮੂਹ ਸੂਬਾ ਕਾਰਜ਼ਕਾਰਨੀ, ਜਿਲ੍ਹਾ ਪ੍ਰਧਾਨ, ਜਿਲ੍ਹਾ ਕਾਰਜ਼ਕਾਰਨੀਆਂ ਅਤੇ ਪੰਜਾਬ ਰਾਸਾ ਦੇ ਸਮੂਹ ਮੈਂਬਰਾਂ ਨੇ ਵਧਾਈਆਂ ਦਿੱਤੀਆਂ।
ਸੂਬਾ ਅਹੁੱਦੇਦਾਰ ਜਗਤਪਾਲ ਮਹਾਜਨ, ਜਗਜੀਤ ਸਿੰਘ, ਚਰਨਜੀਤ ਸਿੰਘ ਪਾਰੋਵਾਲ ਨੇ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਸੋਨੀ ਨੇ ਸਕੂਲਾਂ ਦੀ ਭਲਾਈ ਲਈ ਸਹੂਲਤਾਂ ਦਿੱਤੀਆਂ ਸਨ ਅਤੇ ਅੱਗੇ ਵੀ ਪੰਜਾਬ ਰਾਸਾ ਨੂੰ ਸੋਨੀ ਤੋਂ ਬਹੁਤ ਆਸਾਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਰਾਸਾ ਸੋਨੀ ਦੇ ਸਨਮਾਨ ਵਿੱਚ ਸੂਬਾ ਪੱਧਰੀ ਸਮਾਰੋਹ ਦਾ ਆਯੋਜਨ ਜਲਦੀ ਹੀ ਅੰਮ੍ਰਿਤਸਰ ਵਿਖੇ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਸ਼ਦੀਪ ਸਿੰਘ ਰੰਧਾਵਾ, ਮੁਕੇਸ਼ ਪੁਰੀ, ਸੁਮਿਤ ਪੁਰੀ, ਅਭਿਸ਼ੇਕ ਪੁਰੀ, ਸੋਹਣ ਸਿੰਘ, ਸ਼ਹਿਬਾਜ਼ ਸਿੰਘ, ਸੁਨੀਤ ਸ਼ਰਮਾ ਟੀਨੀ, ਯਾਦਵਿੰਦਰ ਸਿੰਘ, ਦਵਿੰਦਰ ਪਿਪਲਾਨੀ, ਸੁਸ਼ੀਲ ਅਗਰਵਾਲ, ਕੁਨਾਲ ਕਪੂਰ, ਰਾਜੇਸ਼ ਪ੍ਰਭਾਕਰ, ਦਿਨੇਸ਼ ਕਪੂਰ, ਸਮੀਰ ਭਾਟੀਆ, ਮਨਿੰਦਰ ਸਿੰਘ, ਨਵਜੀਤ ਸਿੰਘ, ਡਾ: ਨਵਦੀਪ ਸਿੰਘ ਸੇਖੋਂ, ਸੁਮੀਤ ਪੁਰੀ, ਐਡਵੋਕੇਟ ਮੈਅੰਕ ਕਪੂਰ, ਅਮਰਪ੍ਰੀਤ ਸਿੰਘ, ਦੀਪਇੰਦਰ ਸਿੰਘ ਚਿਮਨੀ, ਅਰੁਣ ਮਨਸੋਤਰਾ, ਗੌਰਵ ਅਰੋੜਾ, ਨਵਜੋਤ ਸਿੰਘ ਭੰਗੂ, ਬਿਕਰਮ ਜੀਤ ਚੀਮਾ, ਗੁਰਜੀਤ ਸਿੰਘ, ਕੁਲਬੀਰ ਮਾਨ, ਗੁਰਸੇਵਕ ਸਿੰਘ, ਸੂਰਜ ਸਿੰਘ, ਨਿਸ਼ਾਨ ਸਿੰਘ, ਪ੍ਰੇਮ ਸਿੰਘ ਐਡਵੋਕੇਟ ਰਾਜਪ੍ਰੀਤ ਕੌਰ, ਪੁਨੀਤ ਗੁਪਤਾ, ਸੁਖਰਾਜ ਸਿੰਘ, ਕੁਲਦੀਪ ਸ਼ਰਮਾ, ਦਰਸਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media