ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੀ ਮੌਜ਼ੂਦਾ ਸਮੇਂ ਦੇ ਵਿੱਚ ਕੁਰਸੀ ਦੀ ਲੜਾਈ ਸੀ ਨਾ ਕਿ ਇਸ ਵਿੱਚ ਕੋਈ ਜਨਤਾ ਦੀ ਭਲਾਈ ਦਾ ਉਹ
ਕੰਮ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦੇ ਹੋਏ ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਦੇ ਸਪੁੱਤਰ ਮਗਨਦੀਪ ਸਿੰਘ ਮਾਨ ਨੇ ਕਿਹਾ ਕਿ ਮੌਜ਼ੂਦਾ ਸਮੇਂ ਦੇ ਵਿਚ ਕਾਂਗਰਸ ਵਲੋਂ ਐਨ ਮੌਕੇ ‘ਤੇ ਮੁੱਖ ਮੰਤਰੀ ਬਦਲਿਆ ਹੈ।ਜਿਸ ਦਾ ਪ੍ਰਦੇਸ਼ ਦੇ ਕੰਮਕਾਜ਼ ਨਾਲ ਕੋਈ ਮਤਲਬ ਨਹੀਂ ਹੈ।ਕਾਂਗਰਸ ਵਿੱਚ ਕੁਰਸੀ ਦੀ ਲੜਾਈ ਹੈ।ਇਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਕੁੱਝ ਨਹੀਂ ਲੈਣਾ ਇਨ੍ਹਾਂ ਨੂੰ ਤਾਂ ਆਪਣੇ ਆਪ ਤੋਂ ਹੀ ਮਤਲਬ ਹੈ ਇਹ ਬਹੁਤ ਮੰਦਭਾਗੀ ਗੱਲ ਹੈ।ਮਗਨਦੀਪ ਸਿੰਘ ਮਾਨ ਨੇ ਅੱਗੇ ਕਿਹਾ ਕਿ ਬਲਦੇਵ ਸਿੰਘ ਮਾਨ ਵੱਲੋਂ ਸਦਾ ਜਨਤਾ ਦੀ ਸੇਵਾ ਕੀਤੀ ਗਈ ਹੈ।ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਿਆ ਲੋਕਾਂ ਦੇ ਹਿੱਤ ਅਤੇ ਵਿਕਾਸ ਲਈ ਕੰਮ ਕੀਤੇ ਹਨ।ਉਨ੍ਹਾਂ ਵੱਲੋਂ ਸੁਨਾਮ ਸ਼ਹਿਰ `ਚ ਕਈ ਵਿਕਾਸ ਕਾਰਜ ਅਤੇ ਚੌਵੀ ਘੰਟੇ ਬਿਜਲੀ ਸਪਲਾਈ ਦਾ ਕੰਮ ਵੀ ਕੀਤਾ ਸੀ।
ਇਸ ਮੌਕੇ ਗੱਗੀ ਢੰਡੋਲੀ, ਜਸਬੀਰ ਸਿੰਘ ਰਿੰਕਾ, ਅੰਗਰੇਜ਼ ਸਿੰਘ, ਜੱਸੀ ਸਿੰਘ ਮੋਰਾਂਵਾਲੀ, ਬਿੱਲਾ ਸੁਨਾਮ, ਜਗਦੀਪ ਸਿੰਘ ਆਦਿ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media