ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ)- ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ
ਹੋਏ ਨਗਰ ਨਿਗਮ ਅੰਮ੍ਰਿਤਸਰ ਵੱਲੋ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਗ-ਗਲੀਆਂ ਬਜਾਰਾਂ ਵਿੱਚ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਫੋਗ ਸਪ੍ਰੇਅ ਕਰਨ ਵਾਸਤੇ ਕਰਮਚਾਰੀਆਂ ਨੂੰ ਹੈਂਡਓਵਰ ਕਰਕੇ ਫੋਗਿੰਗ ਦੇ ਕੰਮ ਵਿਚ ਲਗਾਈਆਂ ਗਈਆਂ ਹਨ।
ਡਾ: ਰਮਾ ਏ.ਐਮ.ਓ ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਵਲੋਂ ਡੇਂਗੂ ਮਲੇਰੀਏ ਦੀ ਰੋਕਥਾਮ ਲਈ ਨਗਰ ਨਿਗਮ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ 5 ਨਵੀਆਂ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭੇਜੀਆਂ ਗਈਆਂ ਹਨ।ਉਹਨਾਂ ਕਿਹਾ ਕਿ 5 ਹੋਰ ਨਵੀਂਆਂ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸ਼ਹਿਰ ਦੀ ਸੇਵਾ ਲਈ ਜਲਦ ਹੀ ਫੀਲਡ ਵਿੱਚ ਉਤਾਰੀਆ ਜਾਣਗੀਆਂ।ਉਹਨਾਂ ਦੱਸਿਆ ਕਿ ਸ਼ਹਿਰ ਦੇ ਤੰਗ ਗਲੀਆਂ ਬਾਜ਼ਾਰਾਂ ਵਿੱਚ ਫੋਗ ਸਪ੍ਰੇਅ ਮਸ਼ੀਨਾਂ ਦੀਆਂ ਗੱਡੀਆਂ ਨਾ ਪਹੁੰਚਣ ਕਰਕੇ ਫੋਗ ਸਪ੍ਰੇਅ ਦੇ ਕੰਮ ਵਿਚ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਤੇ ਮੇਅਰ ਕਮਿਸ਼ਨਰ ਨੇ ਪਹਿਲ ਦੇ ਆਧਾਰ ‘ਤੇ ਇਹਨਾਂ ਮਸ਼ੀਨਾਂ ਦੀ ਖਰੀਦ ਕਰਵਾਈ ਹੈ।ਜਿਸ ਨਾਲ ਇਹਨਾਂ ਤੰਗ ਗਲੀਆਂ ਬਜ਼ਾਰਾਂ ਵਿੱਚ ਫੋਗ ਸਪ੍ਰੇਅ ਸੰਭਵ ਹੋ ਸਕੀ ਹੈ ਅਤੇ ਇਸ ਨਾਲ ਸ਼ਹਿਰ ਵਿਚ ਡੇਂਗੂ ਮਲੇਰੀਏ ਦੇ ਪ੍ਰਕੋਪ ਨੂੰ ਵੀ ਠੱਲ ਪਹੁੰਚੇਗੀ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media