ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਥਿੰਦ ਬਾਜਵਾ ਨੇ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ `ਤੇ ਲੇਹ
ਗੋਗਰਾ ਤੋਂ ਆਈ.ਟੀ.ਬੀ.ਪੀ ਦੇ ਜਵਾਨਾਂ ਦੁਆਰਾ ਸਾਈਕਲ ‘ਤੇ ਪੰਜਾਬ ਦੀ ਯਾਤਰਾ ਦੌਰਾਨ ਸੁਨਾਮ ਪਹੁੰਚਣ ਸਮੇਂ ਨਿੱਘਾ ਸਵਾਗਤ ਕੀਤਾ।ਫੌਜੀ ਜਵਾਨਾਂ ਦੀ ਸਾਈਕਲ ਯਾਤਰਾ ਦਾ ਰੂਟ ਸੁਨਾਮ ਹੋਣ ਕਾਰਨ ਉਨ੍ਹਾਂ ਦੇ ਸਵਾਗਤ ਲਈ ਮੈਡਮ ਦਾਮਨ ਥਿੰਦ ਬਾਜਵਾ ਦੀ ਰਿਹਾਇਸ਼ ‘ਤੇ ਚਾਹ ਦਾ ਪ੍ਰੋਗਰਾਮ ਰੱਖਿਆ ਗਿਆ।
ਜਿਕਰਯੋਗ ਹੈ ਕਿ ਆਈ.ਟੀ.ਬੀ.ਪੀ ਦੇ ਜਵਾਨ ਲੇਹ ਗੋਗਰਾ ਤੋਂ ਗੁਜਰਾਤ 2700 ਕਿਲੋਮੀਟਰ ਸਾਈਕਲ ਚਲਾ ਕੇ ਦੇਸ਼ ਦੇ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰਨ ਅਤੇ ਸ਼ਰੀਰ ਨੂੰ ਠੀਕ ਰੱਖਣ ਦਾ ਮੰਤਵ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚੋੋਂ ਦੀ ਗੁਜ਼ਰ ਰਹੇ ਹਨ।ਮੈਡਮ ਦਾਮਨ ਥਿੰਦ ਬਾਜਵਾ ਨੇ ਸਰਹੱਦਾਂ ‘ਤੇ ਰਾਖੀ ਕਰ ਰਹੇ ਫੌਜ਼ੀਆਂ ਦੀ ਬਹਾਦਰੀ ਤੇ ਜਜ਼ਬੇ ਨੂੰ ਸਰਾਹਿਆ।ਉਨਾਂ ਨੇ ਕਿਹਾ ਕਿ ਜੇਕਰ ਫੌਜ਼ੀ ਵੀਰ ਸਰਹੱਦਾਂ `ਤੇ ਰਾਖੀ ਕਰ ਰਹੇ ਹਨ ਤਾਂ ਹੀ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਰਹੇ ਹਾਂ ।
ਇੰਸਪੈਕਟਰ ਰਾਕੇਸ਼ ਸੋਨੀ ਨੇ ਆਈ.ਟੀ.ਬੀ.ਪੀ ਦੀ 26 ਵੀਂ ਬਟਾਲੀਅਨ ਦੱਸਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਾਡੇ ਵਲੋਂ ਦੇਸ਼ ਦੇ ਕੋਨੇ-ਕੋਨੇ ਦੀ ਯਾਤਰਾ ਕੀਤੀ ਜਾ ਰਹੀ ਹੈ।ਸੁਨਾਮ ਵਿਖੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਬਣਾਏ ਮੈਮੋਰੀਅਲ `ਤੇ ਜਾ ਕੇ ਸਾਰੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ । ਇਸ ਸਮੇਂ ਕਾਂਗਰਸ ਦੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media