ਸ਼ੁਕਰਵਾਰ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਅੰਮ੍ਰਿਤਸਰ ਲਈ ਕੀਤੀ ਰਵਾਨਾ
ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਅਜਾਦੀ ਦੇ 75ਵੇਂ ਅਜਾਦੀ ਅਮਰੂਤ ਮਹਾਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਆਯੋਜਿਤ
ਸਾਇਕਲ ਰੈਲੀ ਵੀਰਵਾਰ ਰਾਤ ਨੂੰ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੀ।ਜਿਲ੍ਹਾ ਪਠਾਨਕੋਟ ਵਿਖੇ ਸੁਜਾਨਪੁਰ ਵਿੱਚ ਸਥਿਤ ਇਸਰੋ ਪੈਲੇਸ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਹਜਿੰਦਰ ਸਿੰਘ ਡੀ.ਆਈ.ਜੀ ਸੀ.ਆਰ.ਪੀ.ਐਫ ਜਲੰਧਰ, ਮਨੋਜ ਕੁਮਾਰ ਐਸ.ਪੀ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਸਾਇਕਲ ਰੈਲੀ ਦਾ ਸਵਾਗਤ ਕੀਤਾ ਗਿਆ ਅਤੇ ਸੀ.ਆਰ.ਪੀ.ਐਫ. ਦੇ ਗੋਰਵਸ਼ਾਲੀ ਇਤਿਹਾਸ ‘ਤੇ ਵੀ ਰੋਸ਼ਨੀ ਪਾਈ ਗਈ। ਸ਼ਕਰਵਾਰ ਸਵੇਰ ਨੂੰ ਉਪਰੋਕਤ ਅਧਿਕਾਰੀਆਂ ਵੱਲੋਂ ਸਾਇਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਅੰਮ੍ਰਿਤਸਰ ਲਈ ਰਵਾਨਾ ਕੀਤੀ ਗਈ।ਦਿਆ ਨਿਧੀ ਤਾਨੰਤੀ ਕਮਾਂਡੈਂਟ 245 ਬਟਾਲੀਅਨ ਸੀ.ਆਰ.ਪੀ.ਐਫ਼, ਰਾਕੇਸ਼ ਕੁਮਾਰ ਡਿਪਟੀ ਕਮਾਂਡੈਂਟ, ਭਾਨੂੰ ਪ੍ਰਤਾਪ ਸਿੰਘ ਡੀ.ਆਈ.ਜੀ. ਗਰੁੱਪ ਸੈਂਟਰ ਬਨਤਲਾਬ ਜੰਮੂ ਅਤੇ ਹੋਰ ਅਧਿਕਾਰੀ ਇਸ ਸਮੇਂ ਹਾਜ਼ਰ ਸਨ।
ਜਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਸਾਲ 2021 ਨੂੰ ਆਜ਼ਾਦੀ ਦਾ ਅਮਰੂਤ ਮਹਾਂਉਤਸਵ ਦੇ ਤੋਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਜਿਸ ਅਧੀਨ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।ਜਿਸ ਦਾ ਉਦੇਸ਼ ਹੈ ਕਿ ਆਜ਼ਾਦੀ ਦੇ ਲਈ ਕੀਤੇ ਗਏ ਸੰਘਰਸ਼ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ।
ਹਜਿੰਦਰ ਸਿੰਘ ਡੀ.ਆਈ.ਜੀ. ਸੀ.ਆਰ.ਪੀ.ਐਫ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਸਤੰਬਰ 2021 ਨੂੰ ਆਜਾਦੀ ਦੇ ਮਹਾਂਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ ਵੱਲੋਂ ਜੰਮੂ ਤੋਂ ਸ਼ੁਰੂ ਕੀਤੀ ਗਈ ਸਾਇਕਲ ਰੈਲੀ ਵੀਰਵਾਰ ਨੂੰ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੀ ਅਤੇ ਸ਼ੁਕਰਵਾਰ ਨੂੰ ਪਠਾਨਕੋਟ ਤੋਂ ਗੁਰਦਾਸਪੁਰ, ਬਟਾਲਾ ਤੋਂ ਹੁੰਦੇ ਜਲਿਆਂ ਵਾਲਾ ਬਾਗ ਅਮ੍ਰਿਤਸਰ ਦੇ ਲਈ ਰਵਾਨਾ ਹੋ ਗਈ।ਇਸ ਤੋਂ ਬਾਅਦ ਇਹ ਸਾਇਕਲ ਰੈਲੀ ਜੰਗ-ਏ-ਆਜਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸਹੀਦ ਉੱਧਮ ਸਿੰਘ ਸਮਾਰਕ ਸਰਹਿੰਦ(ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ 2021 ਨੂੰ ਮਹਾਤਮਾ ਗਾਂਧੀ ਜਯੰਤੀ ਦੇ ਦਿਨ ਰਾਜਘਾਟ (ਨਵੀਂ ਦਿੱਲੀ) ਪਹੁੰਚੇਗੀ।ਉਨ੍ਹਾਂ ਦੱਸਿਆ ਕਿ ਸਾਇਕਲ ਰੈਲੀ ਦਾ ਮੁੱਖ ਉਦੇਸ਼ ਭਾਰਤ ਦੇ ਨਾਗਰਿਕਾਂ ਦੇ ਦਿਲਾਂ ਅੰਦਰ ਦੇਸ ਭਗਤੀ ਅਤੇ ਸੁਰੱਖਿਆ ਦੀ ਭਾਵਨਾ ਜਾਗਰੂਤ ਕਰਨਾ ਹੈ।
ਇਸ ਮੋਕੇ ਤੇ ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਪਠਾਨਕੋਟ ਦੇ ਅਧਿਕਾਰੀਆਂ ਵੱਲੋਂ ਵੀ ਰੈਲੀ ਵਿੱਚ ਸ਼ਾਮਲ ਜਵਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਹਿੰਮਤ ਦੀ ਪ੍ਰਸੰਸਾ ਕੀਤੀ।ਹਜਿੰਦਰ ਸਿੰਘ ਡੀ.ਆਈ.ਜੀ ਸੀ.ਆਰ.ਪੀ.ਐਫ ਜਲੰਧਰ, ਮਨੋਜ ਕੁਮਾਰ ਐਸ.ਪੀ ਪੰਜਾਬ ਪੁਲਿਸ ਪਠਾਨਕੋਟ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਰੈਲੀ ਵਿੱਚ 27 ਸੀ.ਆਰ.ਪੀ.ਐਫ ਦੇ ਜਵਾਨ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਭਾਨੂੰ ਪ੍ਰਤਾਪ ਸਿੰਘ ਡੀ.ਆਈ.ਜੀ ਗਰੁੱਪ ਸੈਂਟਰ ਬਨਤਲਾਬ ਜੰਮੂ ਲੀਡ ਕਰ ਰਹੇ ਹਨ।
Punjab Post Daily Online Newspaper & Print Media