Monday, June 22, 2026

ਯੂਨੀਵਰਸਿਟੀ ਵਿਖੇ ਵਾਲਾਂ ਤੇ ਚਮੜੀ ਦੀ ਦੇਖਭਾਲ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 25 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵਲੋਂ ਵਾਲਾਂ ਅਤੇ ਚਮੜੀ ਦੀ ਦੇਖਭਾਲ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਅੱਜ ਇੱਥੇ ਵਿਭਾਗ ਵਿਖੇ ਕਰਵਾਇਆ ਗਿਆ। ਇਸ ਭਾਸ਼ਣ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।
                ਯੂਨੀਵਰਸਿਟੀ ਦੇ ਜੀ.ਐਨ.ਡੀ.ਯੂ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਦੀ ਮੁਖੀ ਪ੍ਰੋ. ਸ਼ਿਵੇਤਾ ਸ਼ਿਨੋਏ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।ਜਲੰਧਰ ਦੇ ਹੰਸ ਰਾਜ ਮਹਿਲਾ ਮਹਾਂ ਵਿਦਿਆਲੇ ਦੀ ਕਾਸਮੀਟੋਲੋਜੀ ਵਿਭਾਗ ਦੀ ਮੁੱਖੀ ਮਿਸ ਮੁਕਤੀ ਅਰੋੜਾ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ।ਉਹਨਾਂ ਕਿਹਾ ਕਿ ਵਾਲਾਂ ਅਤੇ ਚਮੜੀ ਦੀ ਦੇਖਭਾਲ ਕੁਦਰਤੀ ਤਰੀਕਿਆਂ ਨਾਲ ਕੀਤੀ ਜਾਣੀ ਚਾਹੀਦੀ ਹੈ।ਅਜਕਲ ਸੁੰਦਰਤਾ ਦੇ ਪ੍ਰਸਾਦਣ ਜੋ ਕਿ ਬਜਾਰਾਂ ਵਿਚ ਉਪਲਬਧ ਹਨ ਵਿਚ ਰਸਾਇਣਾਂ ਦੀ ਬਹੁਤਾਤ ਹੁੰਦੀ ਹੈ।ਇਹ ਵਾਲਾਂ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ।ਉਹਨਾਂ ਵਲੋਂ ਇਸ ਮੌਕੇ ਪ੍ਰੈਕਟੀਕਲ ਕਰਕੇ ਡੈਮੋਸਟਰੈਸ਼ਨ ਵੀ ਦਿੱਤੀ ਗਈ।
ਇਸ ਮੌਕੇ ਪ੍ਰੋ. ਸ਼ਿਵੇਤਾ ਸ਼ਿਨੋਏ ਨੇ ਅਜਿਹੇ ਭਾਸ਼ਣ ਵੱਧ ਤੋਂ ਵੱਧ ਕਰਵਾਏ ਜਾਣ ਦੀ ਸਲਾਹ ਦੇਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਟ੍ਰੈਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਆਪਣੇ ਚੁਣੇ ਹੋਏ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਸਕਣ।ਵਿਭਾਗ ਮੁੱਖੀ ਸਰੋਜ ਬਾਲਾ ਨੇ ਅੰਤ ‘ਚ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …