Saturday, April 18, 2026

ਡੇਂਗੂ ਦੇ ਡੰਗ ਤੋਂ ਸ਼ਹਿਰ ਨੂੰ ਬਚਾਉਣ ਲਈ ਕੰਮ ‘ਤੇ ਲਗਾਈਆਂ 26 ਸਪਰੇਅ ਮਸ਼ੀਨਾਂ -ਸੋਨੀ

ਆਪਣੇ-ਆਪਣੇ ਘਰਾਂ ਦੀ ਸਫਾਈ ਵੀ ਯਕੀਨੀ ਬਣਾਉਣ ਲੋਕ -ਸੰਦੀਪ ਰਿਸ਼ੀ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚੋਂ ਡੇਂਗੂ ਦੇ ਖਾਤਮੇ ਲਈ ਮੱਛਰ ਮਾਰ ਦਵਾਈ ਦਾ ਸਪਰੇਅ ਕਰਨ ਲਈ 10 ਹੋਰ ਸਪਰੇਅ ਮਸ਼ੀਨਾਂ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਹਰੇਕ ਮਸ਼ੀਨ ਗਲੀਆਂ-ਬਾਜ਼ਾਰਾਂ ਤੱਕ ਪਹੁੰਚ ਕਰੇ।ਉਨਾਂ ਕਿਹਾ ਕਿ ਮਸ਼ੀਨ ਤੋਂ ਠੀਕ ਕੰਮ ਲੈਣ ਲਈ ਜਰੂਰੀ ਹੈ ਕਿ ਮਸ਼ੀਨਾਂ ਇਲਾਕਾ ਕੌਂਸਲਰਾਂ ਦੀ ਸਲਾਹ ਨਾਲ ਚੱਲਣ ਤੇ ਮਸ਼ੀਨਾਂ ਦੀ ਲਾਗ ਬੁੱਕ ਉਤੇ ਕੌਂਸਲਰ ਤੋਂ ਦਸਖਤ ਕਰਵਾਏ ਜਾਣ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਇਸ ਵੇਲੇ 26 ਮਸ਼ੀਨਾਂ ਵੱਖ-ਵੱਖ ਇਲਾਕਿਆਂ ਵਿੱਚ ਸਪਰੇਅ ਕਰ ਰਹੀਆਂ ਹਨ ਅਤੇ ਇਸ ਨਾਲ ਸ਼ਹਿਰ ਦੀਆਂ ਜਨਤਕ ਥਾਵਾਂ ਡੇਂਗੂ ਦੇ ਮੱਛਰ ਤੋਂ ਮੁਕਤ ਹੋ ਜਾਣਗੀਆਂ।ਉਨਾਂ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸਾਰੀਆਂ ਜਨਤਕ ਥਾਵਾਂ ‘ਤੇ ਲਗਾਤਾਰ ਦਵਾਈ ਦਾ ਛੜਕਾਅ ਹੁੰਦਾ ਰਹੇ।
                      ਵਧੀਕ ਡਿਪਟੀ ਕਮਿਸਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕਾਰੋਪਰੇਸ਼ਨ ਵੱਲੋਂ ਸਾਰੀਆਂ ਦੀਆਂ ਸਾਰੀਆਂ ਕਾਲੋਨੀਆਂ ਨੂੰ ਸਪਰੇਅ ਕਰਨ ਲਈ ਆਪਣੀ ਯੋਜਨਾ ਵਿੱਚ ਰੱਖਿਆ ਗਿਆ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ, ਦਫਤਰਾਂ, ਦੁਕਾਨਾਂ ਦੀ ਸਫਾਈ ਰੱਖਣ ਅਤੇ ਜਿਥੇ ਵੀ ਪਾਣੀ ਖ਼ੜਾ ਹੈ, ਉਸ ਨੂੰ ਡੋਲ ਦੇਣ। ਉਨਾਂ ਕਿਹਾ ਕਿ ਡੇਂਗੂ ਦਾ ਮੱਛਰ ਗੰਦੇ ਪਾਣੀ ਵਿੱਚ ਨਹੀਂ, ਬਲਕਿ ਸਾਫ ਪਾਣੀ ਵਿਚ ਪਲਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਖਾਲੀ ਬਰਤਨਾਂ ਆਦਿ ਵਿਚ ਖ਼ੜੇਾ ਪਾਣੀ ਤੋਂ ਆਪਣੇ ਚੌਗਿਰਦੇ ਨੂੰ ਮੁਕਤ ਕਰੋ।
                     ਇਸ ਮੌਕੇ ਵਿਕਾਸ ਸੋਨੀ, ਚੇਅਰਮੈਨ ਮਹੇਸ਼ ਖੰਨਾ, ਡਾ. ਯੋਗੇਸ਼ ਅਰੋੜਾ, ਡਾ. ਰਮਾ, ਪਰਮਜੀਤ ਸਿੰਘ ਚੋਪੜਾ, ਰਮਨ ਬਾਬਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …