ਸਿਕੰਦਰ ਸਿੰਘ ਸਰਬਸੰਮਤੀ ਨਾਲ ਮੁੜ ਚੁੁਣੇ ਗਏ ਮੰਡਲ ਸਮਰਾਲਾ ਦੇ ਪ੍ਰਧਾਨ
ਸਮਰਾਲਾ, 8 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦਾ ਪੈਨਸ਼ਨਰਾਂ ਐਸੋਸੀਏਸ਼ਨ ਦਾ ਸਨਮਾਨ ਸਮਾਰੋਹ ਅਤੇ ਮੰਡਲ
ਕਮੇਟੀ ਦਾ ਚੋਣ ਅਜਲਾਸ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਮੰਡਲ ਸਕੱਤਰ ਇੰਜੀ. ਸੁਖਦਰਸ਼ਨ ਸਿੰਘ ਨੇ ਦਿੱਤੀ।ਇਸ ਅਜਲਾਸ ਵਿੱਚ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਅਤੇ ਲੇਖਾਜੋਖਾ ਪੇਸ਼ ਕੀਤਾ ਗਿਆ, ਜੋ ਸੰਖੇਪ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਉਪਰੰਤ ਪੁਰਾਣੀ ਕਮੇਟੀ ਸਿਕੰਦਰ ਸਿੰਘ ਪ੍ਰਧਾਨ ਨੇ ਭੰਗ ਕੀਤੀ ਗਈ ਅਤੇ ਰੋਪੜ ਸਰਕਲ ਤੋਂ ਆਏ ਚੋਣ ਨਿਗਰਾਨ ਹਰਿੰਦਰ ਸਿੰਘ ਬਾਲਾ ਅਤੇ ਜਗਤਾਰ ਸਿੰਘ ਨਿਗਰਾਨੀ ਹੇਠ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ।ਜਿਸ ਵਿੱਚ ਸਰਬਸੰਮਤੀ ਨਾਲ ਸਿਕੰਦਰ ਸਿੰਘ ਡਵੀਜ਼ਨ ਪ੍ਰਧਾਨ, ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ, ਦਰਸ਼ਨ ਸਿੰਘ ਕੋਟਾਲਾ ਤੇ ਪ੍ਰੇਮ ਚੰਦ ਭਲਾ ਲੋਕ ਮੀਤ ਪ੍ਰਧਾਨ, ਸੁਖਦਰਸ਼ਨ ਸਿੰਘ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਮੀਤ ਸਕੱਤਰ, ਮਹੇਸ਼ ਕੁਮਾਰ ਖਮਾਣੋਂ ਸਹਾਇਕ ਸਕੱਤਰ, ਜਗਤਾਰ ਸਿੰਘ ਹਰਿਓਂ ਪ੍ਰੈਸ/ ਸਹਾਇਕ ਸਕੱਤਰ, ਇੰਜੀ. ਦਰਸ਼ਨ ਸਿੰਘ ਖਜ਼ਾਨਚੀ, ਰਾਜਿੰਦਰ ਪਾਲ ਵਡੇਰਾ ਰਿਟਾਇਰ ਡਿਪਟੀ ਸੀ.ਏ ਕਾਨੂੰਨੀ ਸਲਾਹਕਾਰ ਚੁਣੇ ਗਏ ਅਤੇ ਕਾਰਜਕਾਰੀ ਮੈਂਬਰਾਂ ਵਿੱਚ ਮੋਹਨ ਸਿੰਘ ਮਾਂਗਟ, ਰਾਕੇਸ਼ ਕੁਮਾਰ ਮਾਛੀਵਾੜਾ ਚੁਣੇ ਗਏ ਅਤੇ ਸਰਕਲ ਕਮੇਟੀ ਲਈ ਮੈਂਬਰ ਵਜੋਂ ਪ੍ਰੇਮ ਕੁਮਾਰ ਦਾ ਨਾਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਚੋਣ ਅਜਲਾਸ ਨੂੰ ਸਰਕਲ ਆਗੂ ਹਰਿੰਦਰ ਸਿੰਘ ਬਾਲਾ, ਅਵਤਾਰ ਸਿੰਘ ਅਤੇ ਹੋਰਨਾਂ ਵਿੱਚ ਸੁਰਜੀਤ ਵਿਸ਼ਾਦ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਟੀ.ਐਸ.ਯੂ ਦੇ ਸੂਬਾ ਪ੍ਰਧਾਨ ਭਰਪੂਰ ਸਿੰਘ ਨੇ ਸੰਬੋਧਨ ਕੀਤਾ।ਮੈਨੇਜਮੈਂਟ ਦੇ ਖਿਲਾਫ਼ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਵਲੋਂ 12 ਅਕਤੂਬਰ ਨੂੰ ਸੂਬਾਈ ਧਰਨੇ ਅਤੇ ਪੰਜਾਬ ਤੇ ਯੂ.ਟੀ ਸਾਂਝਾ ਫਰੰਟ ਦੇ 16 ਅਕਤੂਬਰ ਨੂੰ ਮੋਰਿੰਡਾ ਵਿਖੇ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਗਿਆ।ਐਕਸੀਅਨ ਮੰਡਲ ਸਮਰਾਲਾ ਵਲੋਂ ਜਥੇਬੰਦੀ ਪ੍ਰਤੀ ਅਪਨਾਏ ਨਾਂਹਪੱਖੀ ਵਤੀਰੇ ਦੀ ਸਖਤ ਨਿੰਦਾ ਕੀਤੀ ਗਈ ਅਤੇ ਜੇਕਰ ਪੈਨਸ਼ਨਰਾਂ ਦੇ ਜਾਇਜ਼ ਕੰਮ ਸਮੇਂ ਸਿਰ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਪੈਨਸ਼ਨਰਾਂ ਨੂੰ ਯਕੀਨ ਦਿਵਾਇਆ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨਗੇ।
ਅਖੀਰ ਵਿੱਚ ਸਿਕੰਦਰ ਸਿੰਘ ਪ੍ਰਧਾਨ ਵਲੋਂ ਅਜਲਾਸ ਵਿੱਚ ਸ਼ਾਮਲ ਸਰਕਲ ਆਗੂਆਂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media