ਸਮਰਾਲਾ, 10 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸ੍ਰੀ ਜੋਗੀ ਪੀਰ ਗਊਸ਼ਾਲਾ ਸਮਰਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਗਊਸ਼ਾਲਾ ਖੰਨਾ ਰੋਡ ਸਮਰਾਲਾ ਵਿਖੇ ਸ੍ਰੀ
ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ 14 ਅਕਤੂਬਰ ਦਿਨ ਵੀਰਵਾਰ ਨੂੰ ਕੀਤੀ ਜਾ ਰਹੀ ਹੈ।ਓਪਿੰਦਰ ਵਸ਼ਿਸ਼ਟ, ਨਰਿੰਦਰ ਵਸਿਸ਼ਟ ਅਤੇ ਸੌਰਿਆ ਵਸ਼ਿਸ਼ਟ ਨੇ ਦੱਸਿਆ ਕਿ ਇਸ ਸਬੰਧੀ 10 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ ਤਿੰਨ ਵਜੇ ਸ੍ਰੀ ਹਨੂੰਮਾਨ ਜੀ ਦੀ ਮੂਰਤੀ ਦੀ ਪੂਰੇ ਸਮਰਾਲਾ ਸ਼ਹਿਰ ਵਿੱਚ ਪਰਿਕਰਮਾ ਪੂਰੀ ਸ਼ਰਧਾ ਨਾਲ ਕੀਤੀ ਜਾਵੇਗੀ।ਜਿਸ ਦੀ ਸ਼ੁਰੂਆਤ ਗਊਸ਼ਾਲਾ ਖੰਨਾ ਰੋਡ ਤੋਂ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਗਲੀਆਂ ਵਿੱਚ ਹੁੰਦੀ ਹੋਈ ਵਾਪਸ ਗਊਸ਼ਾਲਾ ਵਿਖੇ ਸਮਾਪਤ ਹੋਵੇਗੀ।ਉਨ੍ਹਾਂ ਪੂਰੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਪਰਿਕਰਮਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਖੁੱਲਰ, ਡਾ. ਚਾਹਲ, ਭੂਸ਼ਨ ਬਾਂਸਲ, ਸੋਮ ਨਾਥ ਸ਼ਰਮਾ, ਰਘੂ, ਸੁਨੀਲ ਵਰਮਾ, ਪ੍ਰੇਮ ਨਾਥ ਦਾਣਾ, ਜਾਨੇਮਨ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media