Saturday, April 11, 2026

ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਆਯੁਸ਼ਮਾਨ ਸਕੀਮਮ ਤਹਿਤ ਕਰ ਰਿਹਾ ਹੈ ਮਰੀਜ਼ਾਂ ਦਾ ਮੁਫਤ ਇਲਾਜ਼

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ)- ਆਯੁਸ਼ਮਾਨ ਭਾਰਤ ਸਕੀਮ ਤਹਿਤ ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਖਿਆਲਾ ਖੁਰਦ ਰਾਮਤੀਰਥ ਰੋਡ ਮਰੀਜ਼ਾਂ ਨੂੰ ਬਿਲਕੁੱਲ ਮੁਫਤ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ।ਹੁਣ ਤੱਕ 50 ਤੋਂ ਵਧੇਰੇ ਸਰਜਰੀ ਯੂਰੋਲੋਜੀ ਅਤੇ ਮੈਡੀਸਨ ਦੇ ਮਰੀਜ਼ ਇੰਨ੍ਹਾਂ ਸੇਵਾਵਾਂ ਦਾ ਫਾਇਦਾ ਲੈ ਚੁੱਕੇ ਹਨ।
               ਡਾਕਟਰ ਜੀਵਨ ਜੋਤੀ ਸਿਡਾਨਾ ਨੇ ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲੇ ਦੇ ਇਸ ਪਿੱਛੜੇ ਇਲਾਕੇ ਵਿੱਚ ਲੋਕ ਚੰਗੀਆਂ ਮੈਡੀਕਲ ਸੁਵਿਧਾਵਾਂ ਲਈ ਤਰਸ ਰਹੇ ਸਨ।ਸਿਡਾਨਾ ਮਲਟੀਸਪੈਸ਼ਲਿਟੀ ਹਸਪਤਾਲ ਨੇ ਅਲਟਰਾਸਾਊਂਡ, ਐਕਸਰੇ, 24 ਘੰਟੇ ਐਂਬੁਲੈਂਸ, ਲੈਬ ਟੈਸਟ, ਦਵਾਈਆਂ ਤੇ ਅਮਰਜੈਂਸੀ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਲੋਕਾਂ ਨੂੰ ਨਵੀਂ ਜਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ।ਸਿਡਾਨਾ ਹਸਪਤਾਲ ਵਿਚ ਗਾਇਨੀ, ਸਰਜਰੀ, ਯੂਰੋਲੋਜੀ, ਮੈਡੀਸਨ, ਆਰਥੋ ਅਤੇ ਸਾਈਕੈਟਰੀ ਦੇ ਡਿਪਾਰਟਮੈਂਟ ਸਥਾਪਿਤ ਹਨ, ਜਿਥੇ ਮੰਨੇ ਪ੍ਰਮੰਨੇ ਡਾਕਟਰ ਲੋਕਾਂ ਦੀ ਸੇਵਾ ਕਰ ਰਹੇ ਹਨ।
                 ਇਥੋਂ ਇਲਾਜ਼ ਕਰਵਾ ਰਹੇ ਮਰੀਜ਼ ਪੂਰਨ ਸਿੰਘ, ਬਲਵਿੰਦਰ ਸਿੰਘ, ਮਨਦੀਪ ਕੌਰ, ਬਲਵਿੰਦਰ ਕੌਰ, ਮੇਹਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਸਾਰੀ ਟੀਮ ਵਧੀਆ ਤਰੀਕੇ ਨਾਲ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …