Saturday, April 11, 2026

ਕੈਬਨਿਟ ਮੰਤਰੀ ਡਾ. ਵੇਰਕਾ ਵਲੋਂ ‘ਮਾਣ ਧੀਆਂ ‘ਤੇ’ ਸੰਸਥਾ ਨੂੰ 5 ਲੱਖ ਦੇਣ ਦਾ ਐਲਾਨ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਔਰਤਾਂ ਤੇ ਦਿਨੋਂ ਦਿਨ ਵਧ ਰਹੇ ਜ਼ੁਲਮਾਂ ਤੇ ਮਾਦਾ ਭਰੂਣ ਹੱਤਿਆ ਨੂੰ ਨੱਥ ਪਾਉਣ ਲਈ ਅਤੇ ਜਗਤ ਜਨਨੀਆਂ ਦੇ ਸਨਮਾਨ ਹੇਤੂ ਜਿਲ੍ਹੇ ਦੇ ਸਮਾਜ ਸੇਵਕਾਂ ਤੇ ਮਹਿਲਾ ਸਕੂਲ ਮੁੱਖੀਆਂ ਵਲੋਂ ਇਕ ਮੰਚ ਤੇ ਇਕੱਠੇ ਹੋ ਕੇ ਸਮਾਜਿਕ ਬੁਰਾਈਆਂ ਖਿਲਾਫ ਹਾਅ ਦਾ ਨਾਅਰਾ ਮਾਰਨ ਲਈ ਗਠਿਤ ਕੀਤੀ ਗਈ ।
                  ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਹਾਲ ਵਿਖੇ ਭਰੂਣ ਹੱਤਿਆ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ 40 ਸਕੂਲਾਂ ਦੀਆਂ 200 ਬੇਟੀਆਂ ਨੂੰ ‘ਮਾਣ ਧੀਆਂ ‘ਤੇ’ ਐਵਾਰਡਾਂ ਨਾਲ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਭਰੂਣ ਹੱਤਿਆ ਖ਼ਿਲਾਫ ਨਾਅਰਾ ਮਰਦਿਆਂ ਉਨਾਂ ਕਿਹਾ ਕਿ ਅੱਜ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ, ਜਿਸ ਦੀ ਮਿਸਾਲ ਹੈ ਅੰਮ੍ਰਿਤਸਰ ਦੀ ਹੋਣਹਾਰ ਵਿਦਿਆਰਥਣ ਅੰਮ੍ਰਿਤਪਾਲ ਕੌਰ ਜੋ ਹਾਲ ਹੀ ਵਿੱਚ (ਸਿਵਲ ਸਰਵਿਸਜ਼) ਪ੍ਰੀਖ਼ਿਆ-2020 ਵਿੱਚ ਚੁਣੀ ਗਈ ਹੈ।
              ਏ.ਸੀ.ਪੀ ਵੈਸਟ ਦੇਵ ਦੱਤ, ਸੀਨੀਅਰ ਕਾਂਗਰਸੀ ਆਗੂ ਸੰਜੀਵ ਅਰੋੜਾ, ਵਿਕਾਸ ਦੱਤ, ਗੌਤਮ ਮਜੀਠੀਆ, ਦੀਪਕ ਕੁਮਾਰ, ਡਾਇਰੈਕਟਰ ਸ੍ਰੀਮਤੀ ਅੰਜਨਾ ਸੇਠ, ਪਰਮ ਸੰਤ ਆਰਤੀ ਦੇਵਾ ਜੀ ਮਹਾਰਾਜ, ਪ੍ਰਿੰ. ਰਿਪੁਦਮਨ ਕੌਰ ਮਲਹੋਤਰਾ, ਨਰਿੰਦਰ ਸਿੰਘ ਮੱਟੂ, ਬਲਜੀਤ ਸਿੰਘ ਲਾਲੀ ਬਲਜਿੰਦਰ ਸਿੰਘ ਮੱਟੂ, ਪ੍ਰੋਫ਼ਸਰ ਨਵਦੀਪ ਸਿੰਘ, ਬਾਲ ਕ੍ਰਿਸ਼ਨ, ਮਨਜੀਤ ਸਿੰਘ ਮਿੰਟਾ, ਦਵਿੰਦਰ ਬਿੱਲੂ, ਐਸ.ਕੇ ਸ਼ਰਮਾ, ਸੁਮਿਤ ਸ਼ਾਸਤਰੀ, ਅਮਿਤ ਸ਼ਰਮਾ, ਰਘੂ ਅਤੇ ਕੋਚ ਰਾਜਿੰਦਰ ਮੌਜ਼ੂਦ ਸੀ।ਸੰਸਥਾ ਵਲੋਂ ਇਹਨਾਂ ਹੋਣਹਾਰ ਬੇਟੀਆਂ ਨੂੰ “ਮਾਣ ਧੀਆਂ ‘ਤੇ` ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
                 ਜਿੰਨਾਂ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਤੋਂ ਪਾਰੁਲ ਸ਼ਰਮਾ, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਤੋਂ ਜਸਲੀਨ ਕੌਰ, ਗਰਿਮਾ ਸ਼ਰਮਾ, ਹਰਜੋਤ ਕੌਰ, ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਤੋਂ ਅਵਨੀਤ ਉਪਲ, ਮਾਨਿਆ ਚੀਮਾ, ਰਮਨਪ੍ਰੀਤ ਕੌਰ, ਅਲੈਗਜ਼ੈਂਡਰਾ ਹਾਈ ਸਕੂਲ ਤੋਂ ਤਮਨਾ ਸ਼ਰਮਾ, ਨਿਸ਼ਤਾ ਵਧਾਵਨ, ਸ਼੍ਰੇਆ ਸ਼ਰਮਾ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਤੋਂ ਸਾਕਸ਼ੀ ਕਾਲੀਆ, ਗੁਰਲੀਨ ਕੌਰ, ਕੀਰਤਦੀਪ ਕੌਰ, ਦਮਨਪ੍ਰੀਤ ਕੌਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ ਅਜਨਾਲਾ ਤੋਂ ਹਰਨੂਰ ਕੌਰ, ਰਿਤਿਕਾ, ਗੁਰਲੀਨ ਕੌਰ, ਸਰਕਾਰੀ ਗਰਲਜ਼ ਸਕੂਲ ਮਾਲ ਰੋਡ ਤੋਂ ਖੁਸ਼ੀ, ਅਸਵੀਨ ਭਾਰਦਵਾਜ, ਅਨਮੋਲ, ਸੇਂਟ ਪੀਟਰ ਕਾਨਵੇਟ ਸਕੂਲ ਤੋਂ ਗਗਨਦੀਪ ਕੌਰ, ਜਸਦੀਪ ਕੌਰ, ਹੁਸਨਪ੍ਰੀਤ ਕੌਰ, ਸਰਕਾਰੀ ਗਰਲਜ਼ ਸਕੂਲ ਪੁਤਲੀਘਰ ਤੋਂ ਪ੍ਰਭਜੀਤ ਕੌਰ, ਸੁਰਭੀ, ਪ੍ਰਿਯੰਕਾ, ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਤੋਂ ਅਸ਼ਮੀਤ ਕੌਰ, ਕੋਮਲਪ੍ਰੀਤ ਕੌਰ, ਰਵਨੀਤ ਕੌਰ, ਸਰਕਾਰੀ ਹਾਈ ਸਕੂਲ ਗਵਾਲਮੰਡੀ ਤੋਂ ਜਸਕੀਰਤ ਕੌਰ, ਭਾਵਨਾ, ਨੰਦਨੀ, ਸੇਂਟ ਸੋਲਜਰ ਸਕੂਲ ਚਵਿੰਡਾ ਦੇਵੀ ਤੋਂ ਸੁਖਮਨਪ੍ਰੀਤ ਕੌਰ, ਪਰਮਿੰਦਰ ਕੌਰ, ਅਨਵਰਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ ਤੋਂ ਚੰਦ ਮਾਰੀਆ, ਸਵਿਤਾ, ਅੰਜਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਮੋਵਾਲ ਤੋਂ ਨਵਪ੍ਰੀਤ ਕੌਰ, ਸੰਦੀਪ ਕੌਰ, ਪਲਕਪ੍ਰੀਤ ਕੌਰ, ਦਿੱਲੀ ਪਬਲਿਕ ਸਕੂਲ ਤੋਂ ਰਿਪ੍ਰੰਜਨ ਕੌਰ, ਹਰਪ੍ਰੀਤ ਕੌਰ, ਰਵਨੀਤ ਕੌਰ, ਸਰਕਾਰ ਐਲੀਮੈਂਟਰੀ ਸਕੂਲ ਝੰਜੋਟੀ ਤੋਂ ਹਰਪ੍ਰੀਤ ਕੌਰ, ਰਵਨੀਤ ਕੌਰ, ਰਾਜਬੀਰ ਕੌਰ, ਖਾਲਸਾ ਇੰਟਰਨੈਸ਼ਨਲ ਸਕੂਲ ਤੋਂ ਖੁਸ਼ਦੀਪ ਕੌਰ, ਸੁਖਮੀਨ ਕੌਰ, ਆਰੂਸ਼ੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਭਗਤਾਵਾਲਾ ਤੋਂ ਅਨਮੋਲਪ੍ਰੀਤ ਕੌਰ, ਈਸ਼ਾ ਚੋਪੜਾ, ਗੁਰਪ੍ਰੀਤ ਕੌਰ ਦੇ ਨਾਂਅ ਸ਼ਾਮਲ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …