Friday, April 10, 2026

ਬਿਜਲੀ ਕੱਟਾਂ ਤੋਂ ਤੰਗ ਆ ਕੇ ਬੀ.ਕੇ.ਯੂ (ਕਾਦੀਆਂ) ਨੇ ਸਮਰਾਲੇ ਦਾ ਮੇਨ ਚੌਂਕ ਕੀਤਾ ਜਾਮ

ਮੌਜ਼ੂਦਾ ਸਰਕਾਰਾਂ ਕਿਸਾਨਾਂ ਦਾ ਮਨੋਬਲ ਤੋੜਨ ਲਈ ਲਾ ਰਹੀਆਂ ਹਨ ਪੂਰਾ ਜ਼ੋਰ -ਗਿਆਸਪੁਰਾ

ਸਮਰਾਲਾ, 11 ਅਕਤੂਬਰ (ਇੰਦਰਜੀਤ ਸਿੰਘ ਕੰਗ) – ਪੂਰੇ ਪੰਜਾਬ ਵਿੱਚ ਪਿੱਛਲੇ ਕੱਝ ਦਿਨਾਂ ਤੋਂ ਬਲੈਕ ਆਊਟ ਵਰਗੇ ਹਾਲਾਤ ਬਣੇ ਹੋਏ ਹਨ।ਜਿਸ ਕਾਰਨ ਆਮ ਜਨਤਾ ਅਤੇ ਕਿਸਾਨ ਪੂਰੀ ਤਰ੍ਹਾਂ ਤੰਗ ਆਏ ਪਏ ਹਨ।ਇਸ ਸਮੱਸਿਆ ਤੋਂ ਤੰਗ ਆ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕਿਸਾਨਾਂ ਵਲੋਂ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਸਮਰਾਲਾ ਦੇ ਮੇਨ ਚੌਂਕ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ।ਜਿਸ ਕਾਰਨ ਮੇਨ ਹਾਈਵੇ ਲੁਧਿਆਣਾ-ਚੰਡੀਗੜ੍ਹ ਅਤੇ ਨਵਾਂਸ਼ਹਿਰ-ਖੰਨਾ ਦੀ ਆਵਾਜਾਈ ਬਿਲਕੁੱਲ ਠੱਪ ਹੋ ਗਈ।ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਘਰਾਂ ਦੀ ਬਿਜਲੀ ਸਪਲਾਈ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਦਾ ਪ੍ਰਬੰਧ ਬਹੁਤ ਹੀ ਨਾਕਸ ਹੈ।ਸਰਕਾਰ ਵਲੋਂ ਕੋਲੇ ਦੀ ਘਾਟ ਦਾ ਬਹਾਨਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਬਿਜਲੀ ਕੱਟਾਂ ਨੂੰ ਖਤਮ ਕਰਕੇ ਰੈਗੂਲਰ ਬਿਜਲੀ ਸਪਲਾਈ ਦਿੱਤੀ ਜਾਵੇ। ਉਨਾਂ ਕਿਹਾ ਕਿ ਮੋਟਰਾਂ ਲਈ ਜੋ ਬਿਜਲੀ ਸਪਲਾਈ 8 ਘੰਟੇ ਦਿੱਤੀ ਜਾਂਦੀ ਸੀ, ਹੁਣ ਕੇਵਲ 4 ਜਾਂ 5 ਘੰਟੇ ਹੀ ਦਿੱਤੀ ਜਾ ਰਹੀ ਹੈ।ਝੋਨੇ ਦੀ ਫਸਲ ਜੋ ਪੱਕਣ ਤੇ ਖੜ੍ਹੀ ਹੈ ਨੂੰ ਪਾਣੀ ਦੀ ਬਹੁਤ ਜਰੂਰਤ ਹੈ।ਜੋ ਕਿਸਾਨ ਆਲੂ ਬੀਜ਼ ਰਹੇ ਹਨ, ਗਰਮੀ ਕਾਰਨ ਨਵੇਂ ਬੀਜੇ ਆਲੂ ਧਰਤੀ ਅੰਦਰ ਗਲ ਤੇ ਫਟ ਰਹੇ ਹਨ।ਸਰਕਾਰਾਂ ਕਿਸਾਨਾਂ ਨੂੰ ਜਾਣਬੱਝ ਕੇ ਇਸੇ ਤਰ੍ਹਾਂ ਤੰਗ ਪਰੇਸ਼ਾਨ ਕਰਦੀਆਂ ਰਹਿਣਗੀਆਂ ਤਾਂ ੳੇੁਹ ਇਸੇ ਤਰ੍ਹਾਂ ਸ਼ਾਂਤੀਪੁੂਰਵਕ ਧਰਨੇ ਲਗਾ ਕੇ ਆਪਣੇ ਹੱਕ ਮੰਗਦੇ ਰਹਿਣਗੇ।
               ਅੱਜ ਦੇ ਧਰਨੇ ਵਿੱਚ ਰਜ਼ੀ ਉਟਾਲਾਂ ਬਲਾਕ ਪ੍ਰਧਾਨ ਸਮਰਾਲਾ, ਮੋਹਣ ਸਿੰਘ ਬਾਲਿਓਂ ਪ੍ਰਧਾਨ ਬਲਾਕ ਮਾਛੀਵਾੜਾ, ਦਰਸ਼ਨ ਸਿੰਘ ਬੌਂਦਲੀ, ਕਿਰਨਦੀਪ ਸਿੰਘ ਸਰਪੰਚ ਬਾਲਿਓਂ, ਤੇਜਵੰਤ ਸਿੰਘ ਬਾਲਿਓਂ, ਮਨਪ੍ਰੀਤ ਰੋਹਲੇ, ਸ਼ਾਨ ਘੁਲਾਲ, ਮਨਪ੍ਰੀਤ ਸਿੰਘ ਘੁਲਾਲ, ਮਨਜੀਤ ਸਿੰਘ ਮੀਤਾ, ਉਜਾਗਰ ਸਿੰਘ ਚਹਿਲਾਂ, ਕੁਲਦੀਪ ਸਿੰਘ ਗੜ੍ਹੀ, ਬਹਾਦਰ ਸਿੰਘ ਰੋਹਲਾ, ਸੱਤੀ ਉਟਾਲਾਂ, ਭੁਰਾ ਉਟਾਲਾਂ, ਸੁੱਖੀ ਰੋਹਲਾ, ਗੁਰਮੁੱਖ ਸਿੰਘ ਢੰਡੇ, ਪ੍ਰੇਮ ਸਿੰਘ ਢੰਡੇ, ਬਲਦੇਵ ਸਿੰਘ, ਰਣਧੀਰ ਸਿੰਘ, ਲਖਵੀਰ ਸਿੰਘ ਬਾਲਿਓਂ, ਬੂਟਾ ਸਰਪੰਚ ਗਹਿਲੇਵਾਲ, ਰਣਜੀਤ ਸਿੰਘ ਬਾਲਿਓਂ, ਗੁਰਤੇਜ ਸਿੰਘ ਬਾਲਿਓਂ, ਲਵਪ੍ਰੀਤ ਸਿੰਘ ਬਾਲਿਓਂ, ਤੇਜਿੰਦਰ ਸਿੰਘ ਘੁਲਾਲ, ਡਾਕਟਰ ਘੁਲਾਲ, ਜੀਤਾ ਘੁਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨਾਂ ਨੇ ਸ਼ਿਰਕਤ ਕੀਤੀ।
               ਐਕਸੀਅਨ ਘੁਲਾਲ ਨੇ ਧਰਨੇ ਵਿੱਚ ਪੁੱਜ ਕੇ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਭਰੋਸਾ ਦਿੱਤਾ, ਪ੍ਰੰਤੂ ਕਿਸਾਨਾਂ ਨਾਲ ਕੋਈ ਗੱਲਬਾਤ ਸਿਰੇ ਨਾ ਲੱਗ ਸਕੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …