ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਦੀ ਰਹੀ ਝੰਡੀ

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ ਸੱਗੂ) – ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ ਵੱਲੋਂ ਖੇਡ ਤੇ ਸਹਿ ਅਕਾਦਮਿਕ ਵਿੱਦਿਅਕ ਖੇਤਰ ਪੱਧਰੀ ਮੁਕਾਬਲਿਆਂ ਦਾ ਆਯੋਜਨ ਸਥਾਨਕ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਵਿਖੇ ਪ੍ਰਿੰ. ਬਲਵਿੰਦਰ ਸਿੰਘ (ਡਾਇਰੈਕਟਰ ਸਪੋਰਟਸ ਐਸਜੀਪੀਸੀ) ਦੇ ਬੇਮਿਸਾਲ ਪ੍ਰਬੰਧਾਂ ਹੇਠ ਕੀਤਾ ਗਿਆ ਜਿਸ ਦੌਰਾਨ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਤੇ ਇਕਾਂਗੀ ਦੀਆਂ ਪ੍ਰਤੀਯੋਗਤਾਵਾਂ ਕਰਵਾਇਆ ਗਈਆਂ ਜਿਸ ਦੌਰਾਨ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਦੀ ਝੰਡੀ ਰਹੀ। ਇਸ ਦੌਰਾਨ ਪੰਜਾਬ ਸਕੂਲ ਸਿੱਖਿਆ ਮੋਹਾਲੀ ਦੀ ਪ੍ਰੋਜੈਕਟ ਅਫ਼ਸਰ ਰਜਿੰਦਰ ਕੌਰ ਚੌਹਾਨ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਮਾਨਯੋਗ ਨਿਰਣਾਇਕ ਮੰਡਲ ਪਲਵਿੰਦਰ ਸਿੰਘ ਕੰਡਾ, ਬਲਜਿੰਦਰ ਸਿੰਘ, ਬਿਨੇਦੀਪ ਸਿੰਘ (ਗਤਕਾ), ਸੁਰਜੀਤ ਸਿੰਘ, ਐਸਪੀ ਸਿੰਘ, ਪਵਨਦੀਪ ਦੀ ਨਿਗਰਾਨੀ ਹੇਠ ਆਯੋਜਤ ਇਹਨਾਂ ਪ੍ਰਤੀਯੋਗਤਾਵਾਂ ਦੇ ਨਤੀਜੇ ਇਸ ਪ੍ਰਕਾਰ ਰਹੇ ਇਕਾਂਗੀ ਵਿੱਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਅੰਮ੍ਰਿਤਸਰ ਨੇ ਪਹਿਲਾ, ਸੈਂਟਰਲ ਪਬਲਿਕ ਸੀ.ਸੈ. ਸਕੂਲ, ਘੁਮਾਣ (ਗੁਰਦਾਸਪੁਰ) ਨੇ ਦੂਜਾ ਤੇ ਡੀ.ਏ.ਵੀ. ਸੀ.ਸੈ. ਸਕੂਲ, ਹਾਥੀ ਗੇਟ, ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਿੱਖ ਮਾਰਸ਼ਲ ਆਰਟ ਗਤਕਾ ਵਿੱਚ ਸੈਂਟਰਲ ਪਬਲਿਕ ਸੀ.ਸੈ. ਸਕੂਲ, ਘੁਮਾਣ (ਗੁਰਦਾਸਪੁਰ) ਨੇ ਪਹਿਲਾ, ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ, ਅੰਮ੍ਰਿਤਸਰ ਨੇ ਦੂਜਾ ਅਤੇ ਸਰਕਾਰੀ ਸੀ.ਸੈ. ਸਕੂਲ, ਛੇਹਰਟਾ ਨੇ ਤੀਸਰਾ ਸਥਾਨ ਹਾਸਲ ਕੀਤਾ।ਮਹਿਲਾਵਾਂ ਦੇ ਵਰਗ ਵਿੱਚ ਸਰਕਾਰੀ ਹਾਈ ਸਕੂਲ, ਅਮਰਕੋਟ, ਤਰਨ-ਤਾਰਨ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੋਜੈਕਟ ਅਫ਼ਸਰ ਰਜਿੰਦਰ ਕੌਰ ਚੌਹਾਨ ਤੇ ਪ੍ਰਿੰ. ਬਲਵਿੰਦਰ ਸਿੰਘ (ਡਾਇਰੈਕਟਰ ਸਪੋਰਟਸ ਐਸਜੀਪੀਸੀ) ਨੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਸੰਬੋਧਨ ਕਰਦਿਆਂ ਕਿਹਾ ਅਜਿਹੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਵਿੱਚ ਆਤਮ ਵਿਸ਼ਵਾਸ ਤੇ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਧਾਰਮਿਕ ਵਿਰਸੇ, ਰਹੁਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਦੇ ਅਨੁਕੂਲ ਚੱਲਣ ਦੀ ਸੇਧ ਦਿੰਦਿਆਂ ਹਨ।ਇਸ ਮੌਕੇ ਤਰਲੋਕ ਸਿੰਘ ਭਾਟੀਆ, ਮੈਡਮ ਲਖਵਿੰਦਰ ਕੌਰ ਮੈਡਮ ਅਮਰਜੀਤ ਕੌਰ, ਮੈਡਮ ਸੰਦੀਪ ਕੌਰ, ਮੈਡਮ ਸਿੰਮਲਜੋਤ ਕੌਰ, ਮੈਡਮ ਅਰਵਿੰਨ ਕੌਰ ਸਰਬਜੀਤ ਸਿੰਘ, ਜਰਮਨਜੀਤ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media