ਅੰਮ੍ਰਿਤਸਰ, 15 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੌਜਵਾਨਾਂ ਦੀ ਵੋਟਰ ਰਜਿਸਟਰੇਸ਼ਨ ਸਬੰਧੀ ਸਪੈਸ਼ਲ ਕੈਂਪ ਲਗਾਇਆ ਗਿਆ।
ਇਸ ਕੈਂਪ ’ਚ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਵੋਟਰ ਕਾਰਡ ਬਣਾਉਣ ਅਤੇ ਫ਼ਾਰਮ 6, 7, 8 ਅਤੇ 8 (ੳ) ਭਰਨ ਦੀ ਸੁਵਿਧਾ ਮੁਹੱਈਆ ਕੀਤੀ ਗਈ।
ਪ੍ਰਿੰਸੀਪਲ ਐਚ.ਬੀ ਸਿੰਘ ਨੇ ਦੱਸਿਆ ਕਿ ਸੈਕਟਰ ਅਫ਼ਸਰ ਜੋਬਨਜੀਤ ਸਿੰਘ, ਲੈਕਚਰਾਰ ਸਰਕਾਰੀ ਸਕੂਲ ਚਵਿੰਡਾ ਦੇਵੀ, ਸ੍ਰੀਮਤੀ ਰੀਟਾ, ਬਲਜੀਤ ਕੌਰ ਅਤੇ ਦਰਸ਼ਨ ਸਿੰਘ ਬੂਥ ਲੈਵਲ ਅਫ਼ਸਰ ਚਵਿੰਡਾ ਦੇਵੀ, ਕਾਲਜ ਦੇ ਪ੍ਰੋ: ਰੋਹਿਤ ਕਾਕੜੀਆ ਨੋਡਲ ਅਫ਼ਸਰ ਅਤੇ ਪ੍ਰੋ: ਪ੍ਰਿੰਸ ਕੁਮਾਰ ਕੰਪਿਊਟਰ ਵਿਭਾਗ ਵਲੋਂ ਇਹ ਕੈਂਪ ਬਹੁਤ ਸੁਚੱਜੇ ਢੰਗ ਨਾਲ ਲਗਾਇਆ ਗਿਆ।25 ਤੋਂ 30 ਵਿਦਿਆਰਥੀਆਂ ਦੇ ਨਵੇਂ ਵੋਟਰ ਕਾਰਡ ਅਪਲਾਈ ਕੀਤੇ ਗਏ ਅਤੇ 7 ਦੇ ਕਰੀਬ ਬਾਹਰੋਂ ਆਏ ਲੋਕਾਂ ਦੇ ਵੋਟਰ ਕਾਰਡਾਂ ’ਚ ਸੋਧ ਕੀਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੋਟਰ ਕਾਰਡ ਅਤੇ ਵੋਟ ਪਾਉਣ ਦੀ ਮਹੱਤਤਾ ਬਾਰੇ ਦੱਸਿਆ।ੲਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media